ਬਰਡ ਫਲੂ ਦੀ ਚਿੰਤਾ ਕਾਰਨ ਪੋਲਟਰੀ ਉਦਯੋਗ ਦੇ ਸ਼ੇਅਰਾਂ ’ਚ ਆਈ ਭਾਰੀ ਗਿਰਾਵਟ

01/10/2021 1:19:05 PM

ਨਵੀਂ ਦਿੱਲੀ — ਕੋਰੋਨਾ ਆਫ਼ਤ ਦਰਮਿਆਨ ਹੁਣ ਬਰਡ ਫਲੂ ਲੋਕਾਂ ਨੂੰ ਡਰਾ ਰਿਹਾ ਹੈ। ਅਰਥਾਤ ਪਹਿਲਾਂ ਤੋਂ ਕੋਰੋਨਾ ਆਫ਼ਤ ਦਾ ਸਾਹਮਣਾ ਕਰ ਰਿਹਾ ਪੋਲਟਰੀ ਉਦਯੋਗ  ਹੁਣ ਬਰਡ ਫਲੂ ਦੀ ਮਾਰ ਝੇਲ ਰਿਹਾ ਹੈ। ਬਰਡ ਫਲੂ ਦੀਆਂ ਖਬਰਾਂ ਆਉਣ ਤੋਂ ਬਾਅਦ ਪੋਲਟਰੀ ਕਾਰੋਬਾਰ ਨਾਲ ਜੁੜੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਆਈ ਹੈ, ਪੋਲਟਰੀ ਕਾਰੋਬਾਰ ਨਾਲ ਜੁੜੀ ਵੈਂਕੀਜ਼ ਇੰਡੀਆ ਅਤੇ ਸਿਮਰਨ ਫਾਰਮਸ ਦੇ ਸ਼ੇਅਰਾਂ ’ਚ 5 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ।

ਪੋਲਟਰੀ ਕੰਪਨੀਆਂ ਦੇ ਸ਼ੇਅਰ ਡਿੱਗੇ

ਭਾਰਤ ਵਿਚ ਪੋਲਟਰੀ ਕਾਰੋਬਾਰ ਨਾਲ ਜੁੜੀ ਇਕ ਕੰਪਨੀ ਵੈਂਕੀਜ਼ ਇੰਡੀਆ ਦੇ ਸ਼ੇਅਰ ਨੈਸ਼ਨਲ ਸਟਾਕ ਐਕਸਚੇਂਜ ’ਤੇ ਵੀਰਵਾਰ ਨੂੰ 1494.7 ਰੁਪਏ ਦੇ ਹੇਠਲੇ ਪੱਧਰ ’ਤੇ ਪਹੁੰਚ ਗਿਆ, ਜਿਹੜਾ ਕਿ ਪਿਛਲੇ ਬੰਦ ਦੇ ਮੁਕਾਬਲੇ 4.12 ਫੀਸਦੀ ਡਿੱਗ ਗਿਆ। ਪਿਛਲੇ 4 ਦਿਨਾਂ ’ਚ ਸਟਾਕ ’ਚ 13.28 ਦੀ ਗਿਰਾਵਟ ਆ ਚੁੱਕੀ ਹੈ। ਇਕ ਸਾਲ ’ਚ ਸ਼ੇਅਰਾਂ ’ਚ 10.12ਫੀਸਦੀ ਦੀ ਗਿਰਾਵਟ ਆਈ ਹੈ ਅਤੇ ਇਸ ਸਾਲ ਦੀ ਸ਼ੁਰੂਆਤ ਤੋਂ ਸ਼ੇਅਰ 11.8 ਫ਼ੀਸਦੀ ਤੱਕ ਡਿੱਗ ਗਿਆ ਹੈ।

ਇਹ ਵੀ ਪਡ਼੍ਹੋ : ਮਾਰੂਤੀ ਸੁਜ਼ੂਕੀ ਦੀਆਂ ਕਾਰਾਂ 'ਤੇ ਮਿਲ ਰਹੀ ਆਕਰਸ਼ਕ ਛੋਟ, ਜਾਣੋ ਵੱਖ-ਵੱਖ ਮਾਡਲਾਂ 'ਤੇ ਮਿਲ ਰਹੇ ਆਫ਼ਰਸ ਬਾਰੇ

ਇਸ ਸਾਲ ਸਿਮਰਨ ਫਾਰਮ ਦਾ ਸ਼ੇਅਰ 4.95 ਫ਼ੀਸਦੀ ਘੱਟ ਕੇ 55.7 ਰੁਪਏ ’ਤੇ ਖੁੱਲਿ੍ਹਆ ਅਤੇ ਦੁਪਹਿਰ ਦੇ ਸੈਸ਼ਨ ’ਚ 5 ਫ਼ੀਸਦੀ ਦੇ ਹੇਠਲੇ ਸਰਕਟ ’ਚ ਫੱਸ ਗਿਆ। ਪਿਛਲੇ 5 ਦਿਨਾਂ ’ਚ ਸ਼ੇਅਰ ’ਚ 19.62 ਫ਼ੀਸਦੀ ਦੀ ਗਿਰਾਵਟ ਆਈ ਹੈ। ਬੰਬਈ ਸਟਾਕ ਐਕਸਚੇਂਜ ’ਤੇ ਫਰਮ ਦਾ ਮਾਰਕਿਟ ਕੈਪ 21 ਕਰੋੜ ਰੁਪਏ ਤੱਕ ਡਿੱਗ ਗਿਆ। ਇਕ ਸਾਲ ’ਚ ਕੰਪਨੀ ਦਾ ਸ਼ੇਅਰ 39 ਫ਼ੀਸਦੀ ਚੜਿ੍ਹਆ ਜਦੋਂਕਿ ਇਸ ਸਾਲ ਦੀ ਸ਼ੁਰੂਆਤ ਤੋਂ 19.62 ਫ਼ੀਸਦੀ ਡਿੱਗ ਗਿਆ।

7 ਸੂਬਿਆਂ ’ਚ ਫੈਲ ਚੁੱਕਾ ਹੈ ਬਰਡ ਫਲੂ

ਮਹਾਰਾਸ਼ਟਰ ਦੇ ਇਕ ਕੁਕਕੁਟ ਪਾਲਨ ਕੇਂਦਰ ’ਚ 900 ਪੰਛੀਆਂ ਸਮੇਤ ਪੂਰੇ ਭਾਰਤ ’ਚ ਸ਼ਨੀਵਾਰ ਨੂੰ 1,200 ਤੋਂ ਵਧ ਪੰਛੀ ਮਰੇ ਹੋਏ ਮਿਲੇ ਹਨ। ਇਸ ਦੇ ਨਾਲ ਹੀ ਕੇਂਦਰ ਨੇ ਕਿਹਾ ਹੈ ਕਿ ਉੱਤਰ ਪ੍ਰਦੇਸ਼ ਵਿਚ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਅਤੇ ਹੁਣ ਇਸ ਬੀਮਾਰੀ ਨਾਲ ਸੰਬੰਧਿਤ ਸੂਬਿਆਂ ਦੀ ਸੰਖਿਆ 7 ਹੋ ਗਈ ਹੈ। ਕੇਂਦਰ ਨੇ ਕਿਹਾ ਕਿ ਦਿੱਲੀ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ’ਚ ਮਰੇ ਪੰਛੀਆਂ ਦੇ ਨਮੂਨਿਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਉਥੇ ਬਰਡ ਫਲੂ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਹੋ ਸਕੇਗੀ।

ਇਹ ਵੀ ਪਡ਼੍ਹੋ : ਬਰਡ ਫਲੂ ਦੇ ਪ੍ਰਭਾਵ ਕਾਰਨ ਸਸਤਾ ਹੋਇਆ ਅੰਡਾ, 3 ਰੁਪਏ ਪੀਸ ਤੱਕ ਪਹੁੰਚੀ ਕੀਮਤ

ਜਿਹੜੇ ਸੂੁਬਿਆਂ ਵਿਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਉਨ੍ਹਾਂ ’ਚ ਉੱਤਰ ਪ੍ਰਦੇਸ਼ ਤੋਂ ਇਲਾਵਾ ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ਹਨ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਬਰਡ ਫਲੂ ਦੀ ਦਹਿਸ਼ਤ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ’ਚ ਜੀਵਤ ਪੰਛੀਆਂ ਦੇ ਆਯਾਤ ’ਤੇ ਰੋਕ  ਲਗਾ ਦਿੱਤੀ ਗਈ ਹੈ ਅਤੇ ਗਾਜ਼ੀਪੁਰ ਕੁਕਕੁਟ ਬਾਜ਼ਾਰ ਅਗਲੇ 10 ਦਿਨਾਂ ਲਈ ਬੰਦ ਕਰ ਦਿੱਤਾ  ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Harinder Kaur

This news is Content Editor Harinder Kaur