ਕੋਰੋਨਾ ਦੇ ਡਰ ਨਾਲ ਪੋਲਟਰੀ ਉਦਯੋਗ ਨੂੰ ਕਰੋੜਾਂ ਦਾ ਨੁਕਸਾਨ, 10 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਮੁਰਗਾ

03/14/2020 3:44:32 PM

ਨਵੀਂ ਦਿੱਲੀ—ਕੋਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰਨ ਤੋਂ ਬਾਅਦ ਲੋਕ ਦਹਿਸ਼ਤ 'ਚ ਹਨ, ਲੋਕਾਂ 'ਚ ਇੰਨਾ ਡਰ ਭਰਿਆ ਹੋਇਆ ਹੈ ਕਿ ਉਹ ਚਿਕਨ ਖਾਣ ਤੋਂ ਵੀ ਘਬਰਾ ਰਹੇ ਹਨ। ਅਜਿਹੇ 'ਚ ਪੋਲਟਰੀ ਵਪਾਰ ਇਕਦਮ ਤੋਂ ਧੜੱਮ ਹੋ ਗਿਆ ਹੈ। ਇਨ੍ਹੀਂ ਦਿਨੀਂ ਹਾਲਾਤ ਇਹ ਹੋ ਗਏ ਹਨ ਕਿ 160 ਤੋਂ 170 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵਿਕਣ ਵਾਲਾ ਮੁਰਗਾ ਹੁਣ 10 ਰੁਪਏ 'ਚ ਵਿਕ ਰਿਹਾ ਹੈ। ਇੰਨਾ ਹਾ ਨਹੀਂ ਆਂਡੇ ਦੇ ਭਾਅ 'ਚ ਵੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ।


ਪੋਲਟਰੀ ਫਾਰਮਸ ਐਸੋਸੀਏਸ਼ਨ ਮੁਤਾਬਕ ਇਕੱਲੇ ਮਹਾਰਾਸ਼ਟਰ 'ਚ ਪੋਲਟਰੀ ਇੰਡਸਟਰੀ ਨੂੰ 700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਫੈਲੇ ਵੱਖ-ਵੱਖ ਮੈਸੇਜ ਦੇ ਬਾਅਦ ਜ਼ਿਆਦਾਤਰ ਲੋਕ ਚਿਕਨ ਖਾਣ ਤੋਂ ਪਰਹੇਜ਼ ਕਰ ਰਹੇ ਹਨ। ਹਾਲਾਂਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਐਨੀਮਲ ਹਜਬ੍ਰੈਂਡੀ ਵਿਭਾਗ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਕੋਰੋਨਾ ਵਾਇਰਸ ਦਾ ਚਿਕਨ ਦੇ ਨਾਲ ਕੋਈ ਸੰਬੰਧ ਨਹੀਂ ਹੈ ਪਰ ਇਸ ਦੇ ਬਾਵਜੂਦ ਲੋਕ ਚਿਕਨ ਖਾਣ ਤੋਂ ਬਚਦੇ ਦਿਸ ਰਹੇ ਹਨ।


ਚਿਕਨ ਮੀਟ ਦੇ ਭਾਅ ਡਿੱਗਣ ਦੇ ਨਾਲ ਹੀ ਆਂਡੇ ਦੇ ਭਾਅ ਵੀ ਡਿੱਗ ਗਏ ਹਨ। ਪੰਜ ਰੁਪਏ 'ਚ ਵਿਕਣ ਵਾਲਾ ਆਂਡਾ ਹੁਣ ਸਾਢੇ ਚਾਰ ਰੁਪਏ 'ਚ ਵਿਕ ਰਿਹਾ ਹੈ। ਉੱਧਰ ਥੋਕ ਦੇ ਭਾਅ 'ਚ ਕਾਫੀ ਕਮੀ ਆਈ ਹੈ। 140-150 ਰੁਪਏ ਵਾਲੀ ਆਂਡੇ ਦੀ ਟਰੇਅ ਦੀ ਹੁਣ ਕੀਮਤ 105-110 ਰੁਪਏ ਹੋ ਗਈ ਹੈ। ਇੰਨਾ ਹੀ ਨਹੀਂ ਕਈ ਥਾਂ ਹੋਲਸੇਲ ਵਾਲੇ ਹੀ ਗੱਡੀਆਂ 'ਚ ਮੁਰਗਾ ਲੈ ਕੇ ਗਲੀ-ਮੁਹੱਲਿਆ 'ਚ 100 ਰੁਪਏ ਦੇ ਤਿੰਨ ਮੁਰਗੇ ਅਤੇ 22 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਣ ਜਾ ਰਹੇ ਹਨ।

Aarti dhillon

This news is Content Editor Aarti dhillon