ਡਾਕ ਬੱਚਤ ਖਾਤਿਆਂ ਨੂੰ ਪੋਸਟ ਪੇਮੈਂਟਸ ਬੈਂਕ ਖਾਤਿਆਂ ਨਾਲ ਜੋੜਨ ਦੀ ਲੋੜ : ਪ੍ਰਸਾਦ

10/16/2019 2:14:16 AM

ਨਵੀਂ ਦਿੱਲੀ (ਯੂ. ਐੱਨ. ਆਈ.)-ਸੰਚਾਰ, ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵਿੱਤੀ ਵਿਵਸਥਾ ਦੇ ਟੀਚੇ ਨੂੰ ਹਾਸਲ ਕਰਨ ਦੇ ਉਦੇਸ਼ ਨਾਲ ਡਾਕ ਬੱਚਤ ਖਾਤਿਆਂ ਅਤੇ ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਖਾਤਿਆਂ ਨੂੰ ਜੋੜਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਡਾਕ ਵਿਭਾਗ ਨੂੰ ਬੱਚਤ ਖਾਤਿਆਂ ਦੀ ਮੌਜੂਦਾ 17 ਕਰੋੜ ਦੀ ਸੰਖਿਆ ਵਧਾ ਕੇ ਆਉਣ ਵਾਲੇ ਸਾਲਾਂ 'ਚ 25 ਕਰੋੜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪ੍ਰਸਾਦ ਇੱਥੇ ਰਾਸ਼ਟਰੀ ਡਾਕ ਹਫਤੇ ਦੇ ਸਿਲਸਿਲੇ 'ਚ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਡਾਕ ਬੀਮਾ ਖਾਤਿਆਂ 'ਚ ਵੀ ਵਾਧੇ ਦੀ ਕੋਸ਼ਿਸ਼ ਕੀਤੇ ਜਾਣ ਦੀ ਲੋੜ ਹੈ ਕਿਉਂਕਿ ਦੇਸ਼ ਦੀ 130 ਕਰੋੜ ਦੀ ਆਬਾਦੀ 'ਚ ਸਿਰਫ 3.05 ਕਰੋੜ ਲੋਕਾਂ ਕੋਲ ਹੀ ਬੀਮਾ ਕਵਰ ਹੈ, ਜੋ ਸਵੀਕਾਰ ਕਰਨ ਯੋਗ ਨਹੀਂ ਹੈ।


Karan Kumar

Content Editor

Related News