ਪੋਰਸ਼ ਨੇ ਭਾਰਤ ''ਚ ਲਾਂਚ ਕੀਤੀ ਆਪਣੀ ਇਹ ਪਾਵਰਫੁੱਲ ਸੁਪਰਕਾਰ, ਕੀਮਤ 2.74 ਕਰੋੜ

02/21/2018 10:39:45 PM

ਜਲੰਧਰ—ਜਰਮਨ ਦੀ ਹਾਈ-ਪਰਫਾਰਮੈਂਸ ਸਪਾਰਟਸ ਕਾਰ ਨਿਰਮਾਤਾ ਕੰਪਨੀ ਪੋਰਸ਼ ਨੇ ਆਪਣੀ ਪਾਵਰਫੁੱਲ ਸੁਪਰਕਾਰ 911 gt3 ts ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ 2.74 ਕਰੋੜ ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਭਾਰਤ 'ਚ ਇਸ ਸੁਪਰਕਾਰ ਦੀ ਪ੍ਰੀ-ਬੁਕਿੰਗ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕਾਰ ਦੀ ਖਾਸੀਅਤ ਇਹ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 3.2 ਸੈਕਿੰਡ 'ਚ ਹੀ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 312 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਜਾ ਰਹੀ ਹੈ। 

ਪਾਵਰਫੁੱਲ ਮੋਟਰ
ਪੋਰਸ਼ 911 ਜੀ.ਟੀ.3 ਆਰ.ਐੱਸ. 'ਚ ਖਾਸ ਬਣਾਈ ਗਈ 520 ਪੀ.ਐੱਸ. ਮੋਟਰ ਲੱਗੀ ਹੈ ਜੋ 513 ਬੀ.ਐੱਚ.ਪੀ. ਦੀ ਪਾਵਰ ਪੈਦਾ ਕਰਦੀ ਹੈ। ਇਸ ਮੋਟਰ ਨਾਲ ਲੱਗਿਆ ਫਲੈਟ-ਸਿਕਸ ਇੰਜਣ ਪਿਛਲੇ ਮਾਡਲ ਦੇ ਮੁਕਾਬਲੇ 20 ਹਾਰਸਪਾਵਰ ਜ਼ਿਆਦਾ ਜਨਰੇਟ ਕਰਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਨੂੰ ਖਾਸ ਤੌਰ 'ਤੇ ਕੈਲੀਬਰੇਟੇਡ 7-ਸਪੀਡ ਪੀਕੇਡੀ ਗਿਅਰਬਾਕਸ ਨਾਲ ਲੈਸ ਕੀਤਾ ਹੈ। 

ਕਾਰ 'ਚ ਲੱਗੇ ਹਨ 20 ਇੰਚ ਦੇ ਵੱਡੇ ਅਲਾਏ ਵ੍ਹੀਲਸ
ਪੋਰਸ਼ ਨੇ 911 ਜੀ.ਟੀ.3 ਆਰ.ਐੱਸ. 'ਚ 20 ਇੰਚ ਸਾਈਜ਼ ਦੇ ਰਿਮ ਲੱਗਾਏ ਹਨ ਜੋ ਵਜ਼ਨ 'ਚ ਕਾਫੀ ਹਲਕੇ ਹਨ। ਇਨ੍ਹਾਂ ਰਿਮਸ ਦੇ ਉੱਤੇ 21 ਇੰਚ ਸਾਈਜ਼ ਦੇ ਟਾਇਰਸ ਨੂੰ ਫਿੱਟ ਕੀਤਾ ਗਿਆ ਹੈ। ਰੇਸਟਰੈਕ 'ਤੇ ਇਸ ਸਪੋਰਟ ਕਾਰ ਦੇ ਬਿਹਤਰ ਪ੍ਰਦਰਸ਼ਨ ਲਈ ਇਸ ਵਾਰ ਕੰਪਨੀ ਨੇ ਇਸ ਦੇ ਏਅਰਡਾਇਨਾਮਿਕਸ ਡਿਜਾਈਨ 'ਤੇ ਵੀ ਕਾਫੀ ਕੰਮ ਕੀਤਾ ਹੈ। ਪੋਰਸ਼ ਨੇ ਕਾਰ ਦੇ ਇੰਟੀਰਿਅਰ ਨੂੰ ਪੂਰੀ ਤਰ੍ਹਾਂ ਕਾਰਬਨ ਫਾਈਬਰ ਨਾਲ ਬਣਾਇਆ ਹੈ ਜੋ ਇਸ 'ਚ ਬੈਠਣ ਵਾਲੇ ਲੋਕਾਂ ਨੂੰ ਕਾਫੀ ਆਕਰਸ਼ਤ ਕਰਦਾ ਹੈ।