ਪੋਂਜੀ ਘੋਟਾਲਾ: ED ਨੇ ਹਰਿਆਣਾ ਦੀ ਕੰਪਨੀ ਦੀ 261 ਕਰੋੜ ਦੀ ਸੰਪਤੀ ਕੀਤੀ ਕੁਰਕ

08/17/2019 5:06:31 PM

ਨਵੀਂ ਦਿੱਲੀ—ਈ.ਡੀ. ਨੇ ਹਰਿਆਣਾ ਦੇ ਇਕ ਮਲਟੀਲੈਵਲ ਗਰੁੱਪ ਦੇ ਖਿਲਾਫ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ 'ਚ 261 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ ਕੀਤੀਆਂ ਹਨ। ਗਰੁੱਪ ਦੇ ਉੱਪਰ ਪੋਂਜੀ ਯੋਜਨਾਵਾਂ ਦੇ ਨਿਵੇਸ਼ਕਾਂ ਨੂੰ ਚੂਨਾ ਲਗਾਉਣ ਦਾ ਦੋਸ਼ ਹੈ। ਈ.ਡੀ. ਨੇ ਕਿਹਾ ਕਿ ਹਿਸਾਰ ਸਥਿਤ ਕੰਪਨੀ ਫਿਊਚਰ ਮੇਕਰ ਲਾਈਫ ਕੇਅਰ ਪ੍ਰਾਈਵੇਟ ਲਿਮਟਿਡ, ਉਸ ਦੇ ਨਿਰਦੇਸ਼ਕਾਂ ਰਾਧੇਸ਼ਿਆਮ ਅਤੇ ਬੰਸ਼ੀਲਾਲ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਸਹਿਯੋਗੀਆਂ ਦੀਆਂ ਸੰਪਤੀਆਂ ਕੁਰਕ ਕਰਨ ਦਾ ਐੱਫ.ਆਈ.ਆਰ.ਆਦੇਸ਼ ਦਿੱਤਾ ਹੈ। ਇਨ੍ਹਾਂ ਸੰਪਤੀਆਂ 'ਚ ਰਿਹਾਇਸ਼ ਜ਼ਮੀਨਾਂ, ਖੇਤੀਬਾੜੀ ਯੋਗ ਜ਼ਮੀਨਾਂ ਅਤੇ ਘਰ ਆਦਿ ਸ਼ਾਮਲ ਹਨ। ਇਨ੍ਹਾਂ ਦੇ ਇਲਾਵਾ 34 ਬੈਂਕ ਖਾਤਿਆਂ 'ਚ ਜਮ੍ਹਾ 252 ਕਰੋੜ ਰੁਪਏ ਨੂੰ ਵੀ ਕੁਰਕ ਕੀਤਾ ਗਿਆ ਹੈ। ਇਨ੍ਹਾਂ ਦਾ ਕੁੱਲ ਮੁੱਲ 261 ਕਰੋੜ ਰੁਪਏ ਹੈ। ਈ.ਡੀ. ਨੇ ਕਿਹਾ ਕਿ ਤੇਲੰਗਾਨਾ ਪੁਲਸ ਵਲੋਂ ਦਰਜ ਐੱਫ.ਆਈ.ਆਰ. ਦੇ ਆਧਾਰ 'ਤੇ ਉਸ ਨੇ ਇਸ ਸਾਲ ਮਾਰਚ 'ਚ ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਮਾਮਲਾ ਦਾਇਰ ਕੀਤਾ।

Aarti dhillon

This news is Content Editor Aarti dhillon