ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

01/12/2021 6:18:36 PM

ਨਵੀਂ ਦਿੱਲੀ(ਭਾਸ਼ਾ) — ਵਟਸਐਪ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਦੀਆਂ ਤਾਜ਼ਾ ਨੀਤੀਆਂ ਵਿਚ ਤਬਦੀਲੀਆਂ ਨੇ ਸੰਦੇਸ਼ਾਂ ਦੀ ਗੋਪਨੀਯਤਾ ਨੂੰ ਪ੍ਰਭਾਵਤ ਨਹੀਂ ਕੀਤਾ ਅਤੇ ਇਸ ਦੇ ਨਾਲ ਹੀ ਫੇਸਬੁੱਕ ਦੀ ਮਾਲਕੀ ਵਾਲੀ ਕੰਪਨੀ ਨੇ ਉਪਭੋਗਤਾਵਾਂ ਦੇ ਅੰਕੜਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਵਟਸਐਪ ਨੇ ਇੱਕ ਬਲਾੱਗਪੋਸਟ ਵਿਚ ਕਿਹਾ ਹੈ ਕਿ ਉਹ ਇਸ਼ਤਿਹਾਰਾਂ ਦੇ ਮਕਸਦ ਨਾਲ ਉਪਭੋਗਤਾਵਾਂ ਦੀਆਂ ਸੰਪਰਕ ਸੂਚੀਆਂ ਜਾਂ ਸਮੂਹਾਂ ਦਾ ਡਾਟਾ ਫੇਸਬੁੱਕ ਨਾਲ ਸਾਂਝਾ ਨਹੀਂ ਕਰਦਾ ਹੈ ਅਤੇ ਵਟਸਐਪ ਜਾਂ ਫੇਸਬੁੱਕ ਨਾ ਤਾਂ ਵਟਸਐਪ ਉੱਤੇ ਉਪਭੋਗਤਾਵਾਂ ਦੇ ਸੰਦੇਸ਼ਾਂ ਨੂੰ ਪੜ੍ਹ ਸਕਦਾ ਹੈ ਅਤੇ ਨਾ ਹੀ ਕਾਲਾਂ ਸੁਣ ਸਕਦਾ ਹੈ। 

PunjabKesari

ਇਹ ਵੀ ਪੜ੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ

ਪਿਛਲੇ ਹਫਤੇ ਵਟਸਐਪ ਨੇ ਆਪਣੀ ਸੇਵਾ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਵਿਚ ਤਬਦੀਲੀ ਦੀ ਦਿੱਤੀ ਸੀ ਜਾਣਕਾਰੀ

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਵਟਸਐਪ ਨੇ ਆਪਣੀ ਸੇਵਾ ਦੀਆਂ ਸ਼ਰਤਾਂ ਅਤੇ ਗੋਪਨੀਯਤਾ ਨੀਤੀ ਵਿਚ ਤਬਦੀਲੀ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਉਪਭੋਗਤਾਵਾਂ ਦੇ ਡੇਟਾ ਦੀ ਵਰਤੋਂ ਕਿਵੇਂ ਕਰਦਾ ਹੈ ਅਤੇ ਉਨ੍ਹਾਂ ਨੂੰ ਫੇਸਬੁੱਕ ਨਾਲ ਕਿਵੇਂ ਸਾਂਝਾ ਕੀਤਾ ਜਾਂਦਾ ਹੈ। ਵਟਸਐਪ ਨੇ ਇਹ ਵੀ ਕਿਹਾ ਕਿ ਉਪਭੋਗਤਾਵਾਂ ਨੂੰ ਆਪਣੀ ਸੇਵਾ ਦੀ ਵਰਤੋਂ ਜਾਰੀ ਰੱਖਣ ਲਈ 8 ਫਰਵਰੀ, 2021 ਤੱਕ ਨਵੇਂ ਨਿਯਮ ਅਤੇ ਨੀਤੀ ਸਵੀਕਾਰ ਕਰਨੀ ਪਏਗੀ। ਇਸ ਤੋਂ ਬਾਅਦ ਵਟਸਐਪ ਵਲੋਂ  ਕਥਿਤ ਤੌਰ ’ਤੇ ਫੇਸਬੁੱਕ ਨਾਲ ਉਪਭੋਗਤਾਵਾਂ ਦੀ ਜਾਣਕਾਰੀ ਸਾਂਝੀ ਕਰਨ ਨੂੰ ਲੈ ਕੇ ਇੰਟਰਨੈੱਟ ’ਤੇ ਚਰਚਾ ਸ਼ੁਰੂ ਹੋ ਗਈ ਅਤੇ ਕਈ ਲੋਕਾਂ ਨੇ ਟੈਲੀਗ੍ਰਾਮ ਅਤੇ ਸਿਗਨਲ ਵਰਗੇ ਮੁਕਾਬਲੇ ਵਾਲੇ ਪਲੇਟਫਾਰਮਾਂ ਵੱਲ ਸ਼ਿਫਟ ਕਰਨਾ ਸ਼ੁਰੂ ਕਰ ਦਿੱਤਾ। 

ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ

ਵਟਸਐਪ ਨੇ ਦਿੱਤੀ ਇਹ ਸਫ਼ਾਈ

ਵਟਸਐਪ ਨੇ ਕਿਹਾ, 'ਅਸੀਂ ਇਹ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਨੀਤੀ ਵਿਚ ਤਬਦੀਲੀ ਨਾਲ ਕਿਸੇ ਵੀ ਤਰ੍ਹਾਂ ਨਾਲ ਦੋਸਤਾਂ ਜਾਂ ਪਰਿਵਾਰ ਦੇ ਨਾਲ ਤੁਹਾਡੇ ਸੰਦੇਸ਼ਾਂ ਦੀ ਨਿੱਜਤਾ ਨੂੰ ਕਿਸੇ ਵੀ ਤਰਾਂ ਪ੍ਰਭਾਵਤ ਨਹੀਂ ਕਰੇਗੀ। ਇਸ ਦੀ ਬਜਾਏ ਇਸ ਤਬਦੀਲੀ ਵਿਚ ਵਟਸਐਪ ਮੈਸੇਜਿੰਗ ਨੂੰ ਤੇਜ਼ ਅਤੇ ਭਰੋਸੇਯੋਗ ਬਣਾਉਣ ਲਈ ਐਡਰੈੱਸ ਬੁੱਕ ਤੋਂ ਸਿਰਫ਼ ਫ਼ੋਨ ਨੰਬਰ(ਉਪਭੋਗਤਾ ਦੀ ਮਨਜ਼ੂਰੀ ਮਿਲ ਜਾਣ ਦੇ ਬਾਅਦ) ਤੱਕ ਪਹੁੰਚ ਜਾਂਦਾ ਹੈ ਅਤੇ ਫੇਸਬੁੱਕ ਦੇ ਹੋਰ ਐਪ ਨਾਲ ਸੰਪਰਕ ਸੂਚੀ ਸਾਂਝੀ ਨਹੀਂ ਕੀਤੀ ਜਾਂਦੀ ਹੈ। ਇਸ ਦੇ ਨਾਲ ਕਿਹਾ ਗਿਆ ਹੈ ਕਿ ਵਿਗਿਆਪਨਾਂ ਲਈ ਫੇਸਬੁੱਕ ਦੇ ਨਾਲ ਇਸ ਡਾਟਾ ਨੂੰ ਸਾਂਝਾ ਨਹੀਂ ਕੀਤਾ ਜਾਂਦਾ ਹੈ। ਇੰਟਰਨੈੱਟ ਸੁਰੱਖਿਆ ਖੋਜਕਰਤਾ ਰਾਜਸ਼ੇਖਰ ਰਾਜਾਹਰਿਆ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਘੱਟੋ ਘੱਟ 1,700 ਪ੍ਰਾਈਵੇਟ ਵਟਸਐਪ ਗਰੁੱਪ ਦੇ ਲਿੰਕ ਇੱਕ ਵੈੱਬ ਸਰਚ ਦੇ ਜ਼ਰੀਏ ਗੂਗਲ ਉੱਤੇ ਦਿਖਾਈ ਦੇ ਰਹੇ ਸਨ। ਮਹੱਤਵਪੂਰਣ ਗੱਲ ਇਹ ਹੈ ਕਿ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ, ਪੇਟੀਐਮ ਦੇ ਸੰਸਥਾਪਕ ਵਿਜੇ ਸ਼ੇਖਰ ਸ਼ਰਮਾ ਅਤੇ ਫ਼ੋਨ ਪੇਅ ਦੇ ਸੀਈਓ ਸਮੀਰ ਨਿਗਮ ਸਮੇਤ ਕਈ ਕਾਰੋਬਾਰੀ ਦਿੱਗਜਾਂ ਨੇ ਕਿਹਾ ਹੈ ਕਿ ਉਹ ਹੋਰ ਦੂਜੇ ਪਲੇਟਫਾਰਮਸ ’ਤੇ ਚਲੇ ਜਾਣਗੇ।

ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News