PNB ਘੋਟਾਲਾ: ਨੀਰਵ ਮੋਦੀ ਨੂੰ ਵੱਡਾ ਝਟਕਾ, ਸਰਕਾਰ ਵੇਚ ਸਕਦੀ ਹੈ 2400 ਕਰੋੜ ਦੀ ਸੰਪਤੀ

12/08/2019 1:02:04 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਮੁੱਖ ਦੋਸ਼ੀ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਇਕ ਵਿਸ਼ੇਸ਼ ਅਦਾਲਤ ਵਲੋਂ ਭਗੋੜਾ ਆਰਥਿਕ ਦੋਸ਼ੀ ਘੋਸ਼ਿਤ ਕੀਤੇ ਜਾਣ ਦੇ ਬਾਅਦ ਉਸ ਦੇ 2400 ਕਰੋੜ ਰੁਪਏ ਦੀਆਂ ਸੰਪਤੀਆਂ ਦੀ ਨੀਲਾਮੀ ਕੀਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਵਿਸ਼ੇਸ਼ ਪ੍ਰੀਵੇਂਸ਼ਨ ਆਫ ਮਨੀ ਲਾਂਡਰਿੰਗ ਐਕਟ ਕੋਰਟ ਛੇਤੀ ਹੀ ਈ.ਡੀ. ਦੀ ਪਟੀਸ਼ਨ 'ਤੇ ਸੁਣਵਾਈ ਕਰਕੇ ਸੰਪਤੀ ਨੀਲਾਮੀ ਨੂੰ ਹਰੀ ਝੰਡੀ ਦੇ ਸਕਦਾ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 10 ਜਨਵਰੀ ਨੂੰ ਹੋਵੇਗੀ।


ਇਨ੍ਹਾਂ ਸੰਪਤੀਆਂ ਦੀ ਹੋ ਸਕਦੀ ਹੈ ਨੀਲਾਮੀ
ਕੋਰਟ ਜਿਨ੍ਹਾਂ ਸੰਪਤੀਆਂ ਦੀ ਨੀਲਾਮੀ ਕਰਨ ਦਾ ਆਦੇਸ਼ ਦੇ ਸਕਦਾ ਹੈ ਉਸ 'ਚ ਮੁੰਬਈ ਦੇ ਵਲੀਂ ਸਥਿਤ ਸਮੁੰਦਰ ਮਹਿਲ ਬਿਲਡਿੰਗ 'ਚ ਚਾਰ ਫਲੈਟ ਅਤੇ ਕਾਲਾ ਘੋੜਾ 'ਚ ਸਥਿਤ ਰਿਥਮ ਹਾਊਸ। ਜ਼ਬਤੀ ਦੇ ਨਾਲ ਹੀ ਇਨ੍ਹਾਂ ਸੰਪਤੀਆਂ 'ਤੇ ਸਰਕਾਰ ਦਾ ਅਧਿਕਾਰ ਹੋ ਜਾਵੇਗਾ। ਨੀਲਾਮੀ ਤੋਂ ਮਿਲਣ ਵਾਲੀ ਰਕਮ ਦੀ ਵਰਤੋਂ ਬੈਂਕਾਂ ਨੂੰ ਹੋਏ ਘਾਟੇ ਨੂੰ ਦੂਰ ਕਰਨ 'ਚ ਕੀਤੀ ਜਾਵੇਗੀ। ਖਬਰਾਂ ਮੁਤਾਬਕ ਨੀਰਵ ਮੋਦੀ ਨੇ ਸਮੁੰਦਰ ਮਹਿਲ 'ਚ ਸਥਿਤ ਤਿੰਨ ਫਲੈਟ ਨੂੰ 2006 'ਚ ਇਕ ਕਾਰੋਬਾਰੀ ਤੋਂ ਖਰੀਦਿਆ ਸੀ ਅਤੇ ਉਨ੍ਹਾਂ ਨੂੰ ਡਰੂਪਲੈਕਸ 'ਚ ਬਦਲ ਦਿੱਤਾ ਸੀ। ਚੌਥਾ ਫਲੈਟ ਇਕ ਟਰੱਸਟ ਤੋਂ ਖਰੀਦਿਆ ਸੀ। ਇਨ੍ਹਾਂ ਫਲੈਟਸ ਨੂੰ ਖਰੀਦਣ ਲਈ ਨੀਰਵ ਨੇ 125 ਕਰੋੜ ਦਾ ਭੁਗਤਾਨ ਕੀਤਾ ਸੀ। ਉੱਧਰ ਰਿਥਮ ਹਾਊਸ ਨੂੰ ਨੀਰਵ ਨੇ 2017 'ਚ ਆਪਣੀ ਕੰਪਨੀ ਫਾਇਰਸਟਾਰ ਡਾਇਮੰਡ ਰਾਹੀਂ ਕਰਮਲੀ ਭੁਗਤਾਨ ਕੀਤਾ ਸੀ। ਉੱਧਰ ਰਿਥਮ ਹਾਊਸ ਨੂੰ ਨੀਰਵ ਨੇ 2017 'ਚ ਆਪਣੀ ਕੰਪਨੀ ਫਾਇਰਸਟਾਰ ਡਾਇਮੰਡ ਰਾਹੀਂ ਕਰਮਲੀ ਪਰਿਵਾਰ ਤੋਂ 32 ਕਰੋੜ ਰੁਪਏ 'ਚ ਖਰੀਦਿਆ ਸੀ। ਉਹ ਇਸ ਨੂੰ ਹੈਰੀਟੇਜ ਪ੍ਰਾਪਰਟੀ ਨੂੰ ਇਕ ਜਿਊਲਰੀ ਸ਼ੋਅ ਰੂਮ 'ਚ ਬਦਲਣਾ ਚਾਹੁੰਦਾ ਸੀ।


13 ਹਜ਼ਾਰ ਕਰੋੜ ਦੀ ਧੋਖਾਧੜੀ
ਨੀਰਵ ਮੋਦੀ ਉਨ੍ਹ੍ਹਾਂ ਦੇ ਮਾਮਲੇ ਮੁਹੇਲ ਚੋਕਸੀ ਅਤੇ ਕਈ ਹੋਰ ਲੋਕਾਂ 'ਤੇ ਪੀ.ਐੱਨ.ਬੀ. ਨੂੰ 13 ਹਜ਼ਾਰ ਕਰੋੜ ਦਾ ਚੂਨਾ ਲਗਾਉਣ ਦਾ ਦੋਸ਼ ਹੈ। ਨੀਰਵ ਮੋਦੀ ਦੇ ਖਿਲਾਫ ਭਗੋੜਾ ਆਰਥਿਕ ਅਪਰਾਧੀ ਐਕਟ ਇਸ ਲਈ ਲਗਾਇਆ ਗਿਆ, ਕਿਉਂਕਿ ਉਹ ਬੀਤੇ ਸਾਲ 1 ਜਨਵਰੀ ਨੂੰ ਦੇਸ਼ ਛੱਡ ਕੇ ਫਰਾਰ ਹੋ ਗਿਆ ਅਤੇ ਵਾਪਸ ਆਉਣ ਤੋਂ ਮਨ੍ਹਾ ਕਰ ਦਿੱਤਾ। ਵਿਜੈ ਮਾਲਿਆ ਦੇ ਬਾਅਦ ਨੀਰਵ ਮੋਦੀ ਦੂਜਾ ਕਾਰੋਬਾਰੀ ਹੈ ਜਿਸ ਨੂੰ ਫਿਊਜਿਵਿਟ ਇਕੋਨਾਮਿਕ ਆਫੇਂਡਰਸ ਐਕਟ ਦੇ ਆਧਾਰ 'ਤੇ ਭਗੋੜਾ ਆਰਥਿਕ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ। ਨੀਰਵ ਮੋਦੀ ਅਤੇ ਉਨ੍ਹਾਂ ਦੇ ਮਾਮਾ ਚੋਕਸੀ ਨੇ ਕੁਝ ਬੈਂਕ ਅਧਿਕਾਰੀਆਂ ਦੇ ਨਾਲ ਮਿਲ ਕੇ ਕਥਿਤ ਰੂਪ ਨਾਲ ਪੀ.ਐੱਨ.ਬੀ. ਨੂੰ ਧੋਖਾਧੜੀ ਦੇ ਨਾਲ ਗਾਰੰਟੀ ਪੱਤਰ ਜਾਰੀ ਕਰਵਾ ਕੇ 13,000 ਕਰੋੜ ਰੁਪਏ ਦਾ ਚੂਨਾ ਲਗਾਇਆ।