PNB ਦਾ ਦੂਜੀ ਤਿਮਾਹੀ ''ਚ 507 ਕਰੋੜ ਰੁਪਏ ਦਾ ਸ਼ੁੱਧ ਲਾਭ

11/05/2019 3:33:02 PM

ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ 'ਚ 507.06 ਕਰੋੜ ਰੁਪਏ ਰਿਹਾ ਹੈ। ਪੀ.ਐੱਨ.ਬੀ. ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜਨਤਕ ਖੇਤਰ ਦੇ ਬੈਂਕ ਨੂੰ ਇਸ ਤੋਂ ਪਹਿਲਾਂ ਵਿੱਤੀ ਸਾਲ 2018-19 ਦੀ ਇਸ ਤਿਮਾਹੀ 'ਚ 4,532.35 ਕਰੋੜ ਰੁਪਏ ਘਾਟਾ ਹੋਇਆ ਸੀ। ਪੀ.ਐੱਨ.ਬੀ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਜੁਲਾਈ-ਸਤੰਬਰ ਤਿਮਾਹੀ 'ਚ ਉਸ ਦੀ ਕੁੱਲ ਆਮਦਨ ਵਧ ਕੇ 15,556.61 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 14,035.88 ਕਰੋੜ ਰੁਪਏ ਸੀ। ਬੈਂਕ ਦੀ ਕੁੱਲ ਗੈਰ ਲਾਗੂ ਪਰਿਸੰਪਤੀ (ਐੱਨ.ਪੀ.ਏ.) ਮੌਜੂਦਾ ਵਿੱਤੀ ਸਾਲ 2019-20 ਦੀ ਜੁਲਾਈ-ਸਤੰਬਰ ਤਿਮਾਹੀ 'ਚ ਕੁੱਲ ਕਰਜ਼ ਦੀ 16.76 ਫੀਸਦੀ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 17.16 ਫੀਸਦੀ ਸੀ। ਫਸੇ ਕਰਜ਼ ਦੇ ਏਵਜ 'ਚ ਪ੍ਰਬੰਧ ਪਿਛਲੀ ਤਿਮਾਹੀ 'ਚ ਘੱਟ ਕੇ 3,253.32 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ 2018-19 ਦੀ ਜੁਲਾਈ-ਸਤੰਬਰ ਤਿਮਾਹੀ 'ਚ 7,733.27 ਕਰੋੜ ਰੁਪਏ ਰਿਹਾ ਸੀ।

Aarti dhillon

This news is Content Editor Aarti dhillon