PNB ਨੇ ਕਿਹਾ, ਜੈੱਟ ਏਅਰਵੇਜ਼ ਨੂੰ ਕਰਜ਼ ਦੇਣ ਦਾ ਫੈਸਲਾ ਸਮੂਹਿਕ ਆਧਾਰ ''ਤੇ ਹੋਵੇਗਾ

03/14/2019 5:02:11 PM

ਨਵੀਂ ਦਿੱਲੀ—ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਕਿਹਾ ਕਿ ਨਕਦੀ ਸੰਕਟ ਨਾਲ ਜੂਝ ਰਹੀ ਨਿੱਜੀ ਖੇਤਰ ਦੀ ਏਅਰਲਾਈਨ ਜੈੱਟ ਏਅਰਵੇਜ਼ ਨੂੰ ਕਿਸੇ ਤਰ੍ਹਾਂ ਦਾ ਐਮਰਜੈਂਸੀ ਫੰਡ ਦੇਣ ਦਾ ਫੈਸਲਾ ਉਹ ਇਕੱਲੇ ਨਹੀਂ ਕਰੇਗਾ। ਇਸ 'ਤੇ ਫੈਸਲਾ ਬੈਂਕਾਂ ਵਲੋਂ ਸਮੂਹਿਕ ਆਧਾਰ 'ਤੇ ਕੀਤਾ ਜਾਵੇਗਾ। ਬੈਂਕ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਕਿ ਜਦੋਂਕਿ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ ਹਨ ਕਿ ਪੀ.ਐੱਨ.ਬੀ. ਨੇ ਜੈੱਟ ਏਅਰਵੇਜ਼ ਦੇ ਲਈ 2,050 ਕਰੋੜ ਰੁਪਏ ਦਾ ਐਮਰਜੈਂਸੀ ਫੰਡ ਮਨਜ਼ੂਰ ਕੀਤਾ ਹੈ।
ਕਰਜ਼ਦਾਤਾ ਏਅਰਲਾਈਨ ਦੇ ਲਈ ਮਜ਼ਬੂਤ ਪ੍ਰਾਜੈਕਟਾਂ ਦੇ ਤਹਿਤ ਨਿਪਟਾਨ ਯੋਜਨਾ 'ਤੇ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਸਪੱਸ਼ਟ ਕੀਤਾ ਸੀ ਕਿ ਉਸ ਨੂੰ ਪੀ.ਐੱਨ.ਬੀ. ਤੋਂ ਕੋਈ ਨਵਾਂ ਕਰਜ਼ ਨਹੀਂ ਮਿਲਿਆ ਹੈ। ਪੀ.ਐੱਨ.ਬੀ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਲ ਮਹਿਤਾ ਨੇ ਪੱਤਰਕਾਰਾਂ ਦੇ ਇਸ ਸਵਾਲ 'ਤੇ ਕਿਹਾ ਕਿ ਬੈਂਕ ਘਾਟੇ 'ਚ ਚੱਲ ਰਹੀ ਹਵਾਬਾਜ਼ੀ ਕੰਪਨੀ ਨੂੰ ਇਕੱਲੇ ਨਵੇਂ ਕਰਜ਼ ਦੇਣ 'ਤੇ ਵਿਚਾਰ ਕਰ ਰਿਹਾ ਹੈ, ਕਿਹਾ ਕਿ ਜੈੱਟ ਏਅਰਵੇਜ਼ ਨੂੰ ਹੋਰ ਕਰਜ਼ ਦੇਣ ਦੇ ਬਾਰੇ 'ਚ ਅਸੀਂ ਸਮੂਹਿਕ ਰੂਪ ਨਾਲ ਫੈਸਲਾ ਕਰਾਂਗੇ। 
ਇਸ ਬਾਰੇ 'ਚ ਪ੍ਰਸਤਾਵ ਅੰਸ਼ਧਾਰਕਾਂ ਦੀ ਹਿੱਸੇਦਾਰੀ ਦੇ ਨਾਲ ਆਵੇਗਾ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ। ਮਹਿਤਾ ਨੇ ਇਹ ਫਿੱਕੀ-ਆਈ.ਬੀ.ਏ. ਦੇ ਇਕ ਪ੍ਰੋਗਰਾਮ ਮੌਕੇ 'ਤੇ ਵੱਖ ਤੋਂ ਗੱਲਬਾਤ 'ਚ ਇਹ ਗੱਲ ਕਹੀ। ਇਸ ਪ੍ਰੋਗਰਾਮ 'ਚ ਮੌਜੂਦ ਬੈਂਕ ਆਫ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੀਨਬੰਧੁ ਮਹਾਪਾਤਰਾ ਨੇ ਕਿਹਾ ਕਿ ਬੈਂਕ ਏਅਰਲਾਈਨ ਲਈ ਨਿਪਟਾਨ ਯੋਜਨਾ ਦਾ ਸਮਰਥਨ ਕਰ ਰਹੇ ਹਨ। ਮਹਾਪਾਤਰਾ ਨੇ ਕਿਹਾ ਕਿ ਜੇਕਰ ਤੁਸੀਂ ਸਮਰਥਨ ਨਹੀਂ ਕਰੋਗੇ ਤਾਂ ਮੁੱਲ ਨਸ਼ਟ ਹੋਵੇਗਾ। ਸਾਨੂੰ ਮੁੱਲ ਅਤੇ ਏਅਰਲਾਈਨ ਨੂੰ ਬਚਾਉਣਾ ਹੋਵੇਗਾ। ਜੈੱਟ ਏਅਰਵੇਜ਼ 'ਤੇ 8,000 ਕਰੋੜ ਰੁਪਏ ਦਾ ਕਰਜ਼ ਹੈ। ਉਸ ਨੂੰ ਮਾਰਚ ਦੇ ਅੰਤ ਤੱਕ 1,700 ਕਰੋੜ ਰੁਪਏ ਦਾ ਕਰਜ਼ ਚੁਕਾਉਣ ਦੀ ਲੋੜ ਹੈ।  

Aarti dhillon

This news is Content Editor Aarti dhillon