‘PNB ਹਾਊਸਿੰਗ ਫਾਇਨਾਂਸ ਨੇ ਕਾਰਲਾਈਲ ਸੌਦੇ ’ਤੇ ਸੇਬੀ ਦੇ ਆਦੇਸ਼ ਖਿਲਾਫ ਸੈਟ ਦਾ ਰੁਖ ਕੀਤਾ’

06/21/2021 7:36:04 PM

ਨਵੀਂ ਦਿੱਲੀ (ਭਾਸ਼ਾ) – ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਸੇਬੀ ਦੇ ਉਸ ਆਦੇਸ਼ ਖਿਲਾਫ ਸਕਿਓਰਿਟੀ ਅਪੀਲ ਟ੍ਰਿਬਿਊਨਲ (ਸੈਟ) ’ਚ ਅਪੀਲ ਕੀਤੀ ਹੈ, ਜਿਸ ’ਚ ਬਾਜ਼ਾਰ ਰੈਗੂਲੇਟਰ ਨੇ ਕਾਰਲਾਈਲ ਸਮੂਹ ਨਾਲ ਪ੍ਰਸਤਾਵਿਤ 4,000 ਕਰੋੜ ਰੁਪਏ ਦੇ ਸੌਦੇ ’ਚ ਸ਼ੇਅਰਧਾਰਕਾਂ ਦੀ ਵੋਟਿੰਗ ’ਤੇ ਅੱਗੇ ਵਧਣ ਤੋਂ ਰੋਕ ਦਿੱਤਾ ਸੀ।

ਰੈਗੂਲੇਟਰ ਨੇ ਕੰਪਨੀ ਨਿਰਦੇਸ਼ ਦਿੱਤਾ ਸੀ ਕਿ ਉਹ ਸਬੰਧਤ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਮੁਲਾਂਕਣ ਦੀ ਪ੍ਰਕਿਰਿਆ ਨੂੰ ਪੂਰਾ ਕਰੇ। ਇਸ ਸੌਦ ਦੇ ਹੱਲ ਲਈ ਸ਼ੇਅਰਧਾਰਕਾਂ ਦੀ ਵੋਟਿੰਗ 22 ਜੂਨ ਨੂੰ ਹੋਣੀ ਸੀ। ਰੈਗੂਲੇਟਰੀ ਨੇ ਕਿਹਾ ਕਿ ਇਹ ਕੰਪਨੀ ਦੇ ਸੰਵਿਧਾਨ ਤੋਂ ਬਾਹਰ ਦੀ ਗੱਲ ਹੈ।

ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕ੍ਰਿਪਾ ਕਰ ਕੇ ਧਿਆਨ ਦਿਓ ਕਿ ਕੰਪਨੀ ਨੇ 18 ਜੂਨ 2021 ਨੂੰ ਸੇਬੀ ਵਲੋਂ ਜਾਰੀ ਪੱਤਰ ਖਿਲਾਫ ਸਕਿਓਰਿਟੀ ਅਪੀਲ ਟ੍ਰਿਬਿਊਨਲ ਦੇ ਸਾਹਮਣੇ ਇਕ ਅਪੀਲ ਦਾਇਰ ਕੀਤੀ ਹੈ। ਇਕ ਪ੍ਰਾਕਸੀ ਐਡਵਾਇਜ਼ਰੀ (ਬਾਹਰੀ ਨਿਵੇਸ਼-) ਕੰਪਨੀ ਸਮੇਤ ਕੁਝ ਹਲਕਿਆਂ ਤੋਂ ਚਿੰਤਾ ਜਤਾਏ ਜਾਣ ਤੋਂ ਬਾਅਦ ਸੇਬੀ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਇਸ ਸੌਦੇ ’ਤੇ ਨਜ਼ਰ ਹੈ। ਇਸ ਸੌਦੇ ਦੇ ਤਹਿਤ ਅਖੀਰ ਕਾਰਲਾਇਲ ਸਮੂਹ ਪੰਜਾਬ ਨੈਸ਼ਨਲ ਬੈਂਕ ਦੀ ਸਹਾਇਕ ਪੀ. ਐੱਨ. ਬੀ. ਹਾਊਸਿੰਗ ਫਾਇਨਾਂਸ ਦਾ ਕੰਟਰੋਲ ਹਾਸਲ ਕਰੇਗਾ।

Harinder Kaur

This news is Content Editor Harinder Kaur