PNB ਹਾਊਸਿੰਗ ਦਾ ਸ਼ੁੱਧ ਲਾਭ ਪਹਿਲੀ ਤਿਮਾਹੀ ''ਚ 10 ਫੀਸਦੀ ਡਿੱਗਾ

07/23/2020 6:28:19 PM

ਨਵੀਂ ਦਿੱਲੀ— ਪੀ. ਐੱਨ. ਬੀ. ਹਾਊਸਿੰਗ ਫਾਈਨੈਂਸ ਦਾ ਸ਼ੁੱਧ ਮੁਨਾਫਾ ਚਾਲੂ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ 10 ਫੀਸਦੀ ਦੀ ਗਿਰਾਵਟ ਨਾਲ 257.2 ਕਰੋੜ ਰੁਪਏ ਰਿਹਾ।

ਮੁੱਖ ਤੌਰ 'ਤੇ ਕੋਵਿਡ-19 ਮਹਾਮਾਰੀ ਵਿਚਕਾਰ ਕਰਜ਼ੇ ਦੇ ਘੱਟ ਵੰਡ ਹੋਣ ਕਾਰਨ ਕੰਪਨੀ ਦੇ ਮੁਨਾਫੇ 'ਤੇ ਪ੍ਰਭਾਵ ਪਿਆ। ਪੰਜਾਬ ਨੈਸ਼ਨਲ ਬੈਂਕ ਵੱਲੋਂ ਪ੍ਰਮੋਟਡ ਹੋਮ ਲੋਨ ਕੰਪਨੀ ਨੂੰ ਪਿਛਲੇ ਵਿੱਤੀ ਸਾਲ 2019-20 ਦੀ ਇਸੇ ਤਿਮਾਹੀ ਵਿਚ 284.5 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ।

ਸਟਾਕ ਮਾਰਕੀਟ ਨੂੰ ਦਿੱਤੀ ਸੂਚਨਾ ਵਿਚ ਪੀ. ਐੱਨ. ਬੀ. ਹਾਊਸਿੰਗ ਫਾਈਨੈਂਸ ਨੇ ਕਿਹਾ ਕਿ ਉਸ ਦੀ ਕੁੱਲ ਆਮਦਨ ਵੀ 30 ਜੂਨ, 2020 ਨੂੰ ਖਤਮ ਹੋਈ ਤਿਮਾਹੀ ਵਿਚ ਘੱਟट ਕੇ 1,872.33 ਕਰੋੜ ਰੁਪਏ ਰਹਿ ਗਈ, ਜੋ ਇਕ ਸਾਲ ਪਹਿਲਾਂ 2018-19 ਦੀ ਇਸੇ ਤਿਮਾਹੀ ਵਿਚ 2,232.58 ਕਰੋੜ ਰੁਪਏ ਰਹੀ ਸੀ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਨੀਰਜ ਵਿਆਸ ਨੇ ਕਿਹਾ, ''ਤਿਮਾਹੀ ਦੌਰਾਨ ਕਰਜ਼ੇ ਦੀ ਵੰਡ 'ਤੇ ਕੋਵਿਡ-19 ਦਾ ਮਹਾਮਾਰੀ ਨੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਇਸ ਨਾਲ 24 ਤਿਮਾਹੀਆਂ ਵਿਚ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਸਭ ਤੋਂ ਘੱਟ ਕਰਜ਼ਾ ਵੰਡਿਆ ਗਿਆ। ਹਾਲਾਂਕਿ, ਹੁਣ ਸਾਡੀਆਂ ਸਾਰੀਆਂ ਸ਼ਾਖਾਵਾਂ ਖੁੱਲ੍ਹੀਆਂ ਹਨ, ਕਰਜ਼ਾ ਵੰਡਣ ਦਾ ਰੁਝਾਨ ਵੱਧ ਰਿਹਾ ਹੈ।''


Sanjeev

Content Editor

Related News