ਛੋਟੇ ਉਦਯੋਗਾਂ ਲਈ ਕਰਜ਼ਾ ਲੈਣਾ ਹੋਵੇਗਾ ਆਸਾਨ, PNB ਵਲੋਂ Loan ਦੇਣ ਲਈ ਐਪ ਲਾਂਚ

08/31/2023 10:56:39 AM

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਿਹਾ ਕਿ ਉਸ ਨੇ ਜੀ. ਐੱਸ. ਟੀ. ਸਹਾਏ ਯੋਜਨਾ ’ਤੇ ਆਧਾਰਿਤ ਇਕ ਮੋਬਾਇਲ ਐਪਲੀਕੇਸ਼ਨ ਪੇਸ਼ ਕੀਤਾ ਹੈ। ਇਸ ਦੇ ਰਾਹੀਂ ਜੀ. ਐੱਸ. ਟੀ. ਚਾਲਾਨ ਦੀ ਵਰਤੋਂ ਕਰ ਕੇ ਕਰਜ਼ਾ ਦਿੱਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ

ਬੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਏਕੀਕਰਣ ਨਾਲ ਪੀ. ਐੱਨ. ਬੀ. ਜੀ. ਐੱਸ. ਟੀ. ਚਾਲਾਨ ਦੀ ਵਰਤੋਂ ਕਰ ਕੇ ਐੱਮ. ਐੱਸ. ਐੱਮ. ਈ. (ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ) ਨੂੰ ਕਰਜ਼ਾ ਲੈਣ ਦੀ ਸੌਖਾਲੀ ਸਹੂਲਤ ਦੇਣ ਵਾਲਾ ਪਹਿਲਾ ਜਨਤਕ ਖੇਤਰ ਦਾ ਬੈਂਕ ਬਣ ਗਿਆ ਹੈ। ਇਹ ਪਹਿਲ ਦੇਸ਼ ਵਿਚ ਐੱਮ. ਐੱਸ. ਐੱਮ. ਪੀ. ਖੇਤਰ ਅਤੇ ਡਿਜੀਟਲ ਲੈਂਡਿੰਗ ਈਕੋਸਿਸਟਮ ਦੇ ਵਿਕਾਸ ਨੂੰ ਅੱਗੇ ਵਧਾਉਣ ਦੀ ਬੈਂਕ ਦੀ ਰਣਨੀਤੀ ਦੇ ਮੁਤਾਬਕ ਵੀ ਹੈ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ

ਪੀ. ਐੱਨ. ਬੀ. ਜੀ. ਐੱਸ. ਟੀ. ਸਹਾਏ ਐਪ ਪੂਰੀ ਤਰ੍ਹਾਂ ਕਰਜ਼ੇ ਦੀ ਪ੍ਰਕਿਰਿਆ ਨੂੰ ਡਿਜੀਟਲ ਬਣਾਉਂਦਾ ਹੈ ਅਤੇ ਲੈਂਡਰਸ ਲਈ ਕਿਸੇ ਵੀ ਮਨੁੱਖੀ ਦਖਲਅੰਦਾਜ਼ੀ ਨੂੰ ਖਤਮ ਕਰਨ ਵਿਚ ਮਦਦ ਕਰਦਾ ਹੈ। ਬੈਂਕ ਦੇ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਅਤੁਲ ਕੁਮਾਰ ਗੋਇਲ ਨੇ ਕਿਹਾ ਕਿ ਸਾਡਾ ਬੈਂਕ ਚੋਟੀ ਦੇ ਉਦਯੋਗਪਤੀਆਂ ਦੇ ਨਾਲ-ਨਾਲ ਜਨਤਾ ਦੀ ਸੇਵਾ ਕਰਨ ਅਤੇ ਗੈਰ-ਕਾਰਪੋਰੇਟ/ਖੇਤੀ ਅਤੇ ਗੈਰ-ਖੇਤੀ ਖੇਤਰ ਦੇ ਐੱਮ. ਐੱਸ. ਐੱਮ. ਈ. ਨੂੰ ਛੋਟੀ ਰਕਮ ਦੇ ਕਰਜ਼ੇ ਮੁੱਹਈਆ ਕਰਨ ’ਚ ਮੋਹਰੀ ਰਿਹਾ ਹੈ।

ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Harinder Kaur

This news is Content Editor Harinder Kaur