ਨੀਰਵ ਮੋਦੀ ਤੇ ਮੇਹੁਲ ਚੌਕਸੀ 'ਤੇ ਈ.ਡੀ. ਦਾ ਵੱਡਾ ਐਕਸ਼ਨ, ਜ਼ਬਤ ਕੀਤੀ 218 ਕਰੋੜ ਰੁਪਏ ਦੀ ਜਾਇਦਾਦ

10/17/2018 7:51:10 PM

ਬਿਜ਼ਨੈੱਸ ਡੈਸਕ—ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਪੀ.ਐੱਨ.ਬੀ. ਘੋਟਾਲੇ 'ਚ ਮੇਹੁਲ ਚੌਕਸੀ ਅਤੇ ਹੋਰ ਦੋਸ਼ੀਆਂ ਦੀ 218 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਨੀਰਵ ਮੋਦੀ, ਉਸ ਦੇ ਭਰਾ ਅਤੇ ਹੋਰ ਲੋਕਾਂ ਦੀ 637 ਕਰੋੜ ਰੁਪਏ ਦੀ ਜਾਇਦਾਦ ਨੂੰ ਜ਼ਬਤ ਕੀਤਾ ਸੀ। ਇਹ ਜਾਇਦਾਦ ਭਾਰਤ ਅਤੇ ਚਾਰ ਹੋਰ ਦੇਸ਼ਾਂ 'ਚ ਸਥਿਤ ਹੈ। 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘੋਟਾਲੇ 'ਚ ਈ.ਡੀ. ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। 

ਇਸ ਕਾਰਨ ਕੀਤੀ ਕਾਰਵਾਈ
ਈ.ਡੀ. ਨੇ ਇਹ ਕਾਰਵਾਈ ਪੀ.ਐੱਮ.ਐੱਲ.ਏ. ਕੋਰਟ 'ਚ ਪੇਸ਼ ਹੋਣ ਤੋਂ ਬਾਅਦ ਕੀਤੀ ਹੈ। ਕੋਰਟ ਨੇ ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਵਿਰੁੱਧ ਗੈਰ-ਕਾਨੂੰਨੀ ਵਾਰੰਟ ਜਾਰੀ ਕੀਤਾ ਹੈ। ਈ.ਡੀ. ਨੇ ਮਨੀ ਲਾਂਡਰਿੰਗ (ਪੀ..ਐÎਮ.ਐੱਲ.ਏ. ਐਕਟ) ਤਹਿਤ ਨੀਰਵ ਮੋਦੀ ਦੀ ਜਿਨ੍ਹਾਂ ਜਾਇਦਾਦ ਨੂੰ ਜ਼ਬਤ ਕੀਤਾ ਹੈ ਉਨ੍ਹਾਂ 'ਚ 5 ਵਿਦੇਸ਼ੀ ਬੈਂਕ ਖਾਤੇ (ਕੁਲ ਰਾਸ਼ੀ 278 ਕਰੋੜ ਰੁਪਏ), ਹਾਂਗਕਾਂਗ ਤੋਂ ਬਰਾਮਦ ਕੀਤੀ ਗਏ ਹੀਰੇ ਦੀ ਜ਼ਿਊਲਰੀ (22.69 ਕਰੋੜ ਰੁਪਏ) ਅਤੇ 19.5 ਕਰੋੜ ਰੁਪਏ ਦੇ ਮੂਲ ਦਾ ਦੱਖਣੀ ਮੁੰਬਈ 'ਚ ਸਥਿਤ ਇਕ ਫਲੈਟ ਸ਼ਾਮਲ ਹੈ। ਇਸ ਤੋਂ ਇਲਾਵਾ ਈ.ਡੀ. ਨੇ 216 ਕਰੋੜ ਰੁਪਏ ਮੂਲ ਦੀ ਨਿਊਯਾਰਕ 'ਚ ਸਥਿਤ ਦੋ ਜਾਇਦਾਦ ਨੂੰ ਵੀ ਜ਼ਬਤ ਕੀਤਾ ਸੀ। ਈ.ਡੀ. ਨੇ ਇਹ ਕਾਰਵਾਈ ਪੀ.ਐੱਮ.ਐੱਲ.ਏ. ਐਕਟ ਦੇ ਸੈਕਸ਼ਨ 5 ਦੇ ਤਹਿਤ ਕੀਤੀ ਸੀ।

ਏਜੰਸੀ ਦਾ ਕਹਿਣਾ ਹੈ ਕਿ ਜ਼ਬਤ ਕੀਤੀ ਗਈਆਂ ਜਾਇਦਾਦ, ਕੱਪੜੇ, ਫਲੈਟ ਅਤੇ ਬੈਂਕ ਬੈਲੇਂਸ ਆਦਿ ਭਾਰਤ, ਬ੍ਰਿਟੇਨ ਅਤੇ ਨਿਊਯਾਕਤ ਸਮੇਤ ਹੋਰ ਜਗ੍ਹਾ 'ਚ ਸਥਿਤ ਹੈ। ਅਜਿਹੇ ਬੇਹਦ ਘੱਟ ਮਾਮਲੇ ਹਨ ਜਿਨ੍ਹਾਂ 'ਚ ਭਾਰਤੀਆਂ ਏਜੰਸੀਆਂ ਨੇ ਕਿਸੇ ਅਪਰਾਧਿਕ ਜਾਂਚ ਦੇ ਸਿਲਸਿਲੇ 'ਚ ਵਿਦੇਸ਼ 'ਚ ਜਾਇਦਾਦ ਜ਼ਬਤ ਕੀਤੀ ਹੈ।


ਈ.ਡੀ. ਨੇ ਕਿਹਾ ਕਿ ਇਨ੍ਹਾਂ ਜਾਇਦਾਦ ਨੂੰ ਮਨੀ ਲਾਂਡਰਿੰਗ ਰੋਕਥਾਮ ਅਧਿਨਿਅਮ ਤਹਿਤ ਜਾਰੀ ਪੰਜ ਵੱਖ-ਵੱਖ ਆਦੇਸ਼ਾਂ ਤਹਿਤ ਜ਼ਬਤ ਕੀਤਾ ਗਿਆ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਈ.ਡੀ. ਨੇ ਇਸ ਮਾਮਲੇ 'ਚ ਇਕ ਹੋਰ ਦੋਸ਼ੀ ਆਦਿਤਿਆ ਨਾਨਾਵਤੀ ਵਿਰੁੱਧ ਰੈੱਡ ਨੋਟਿਸ ਵੀ ਜਾਰੀ ਕੀਤਾ ਹੈ। ਦੱਸਣਯੋਗ ਹੈ ਕਿ ਨੀਰਵ ਮੋਦੀ ਅਤੇ ਉਸ ਦਾ ਚਾਚਾ ਮੇਹੁਲ ਚੌਕਸੀ ਇਸ ਮਾਮਲੇ 'ਚ ਮੁੱਖ ਦੋਸ਼ੀ ਹਨ।