PNB ਨੇ ਗਾਹਕਾਂ ਨੂੰ ਕੀਤਾ ਅਲਰਟ, ਇਕ ਗਲਤੀ ਨਾਲ ਖਾਲੀ ਹੋ ਸਕਦਾ ਹੈ ਬੈਂਕ ਖਾਤਾ

11/06/2019 2:42:48 PM

ਨਵੀਂ ਦਿੱਲੀ — ਡਿਜੀਟਲ ਇੰਡੀਆ ਦੇ ਇਸ ਦੌਰ 'ਚ ਏ.ਟੀ.ਐਮ. ਜ਼ਰੀਏ ਠੱਗੀ ਕੀਤੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਕਈ ਮਾਮਲਿਆਂ 'ਚ ਤਾਂ ਲੋਕ ਆਪਣੀ ਛੋਟੀ ਜਿਹੀ ਗਲਤੀ ਕਾਰਨ ਹੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਨਾਲ ਕਦੋਂ ਠੱਗੀ ਹੋ ਗਈ। ਅਜਿਹੇ 'ਚ ਬੈਂਕ ਖਾਤਾਧਾਰਕਾਂ ਦਾ ਚੌਕੰਣਾ ਰਹਿਣਾ ਬਹੁਤ ਜ਼ਰੂਰੀ ਹੈ। ਹੁਣ ਇਨ੍ਹਾਂ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਗਾਹਕਾਂ ਨੂੰ ਸੁਚੇਤ ਕੀਤਾ ਹੈ।

PNB Bank ਚਲਾ ਰਿਹਾ ਮੁਹਿੰਮ

ਗਾਹਕਾਂ ਨੂੰ ਜਾਗਰੂਕ ਕਰਨ ਲਈ ਪੀਐਨਬੀ ਪਾਠਸ਼ਾਲਾ ਨਾਂ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਗਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਦੇ ਤਰੀਕਿਆਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਟਿੱਪਸ ਵੀ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਧੋਖੇ ਤੋਂ ਬਚਿਆ ਜਾ ਸਕਦਾ ਹੈ।

ਧਿਆਨ ਰੱਖਣ ਵਾਲੀਆਂ ਗੱਲਾਂ

- ਬੈਂਕ ਨੇ ਦੱਸਿਆ ਹੈ ਕਿ ਆਪਣਾ ATM PIN ਕਿਸੇ ਵੀ ਸਥਾਨ 'ਤੇ ਲਿਖ ਕੇ ਰੱਖਣ ਦੀ ਗਲਤੀ ਨਾ ਕਰੋ।
- ਆਪਣਾ ATM ਕਾਰਡ ਕਿਸੇ ਦੂਜੇ ਨੂੰ ਇਸਤੇਮਾਲ ਕਰਨ ਦੀ ਆਗਿਆ ਨਾ ਦਿਓ।
- ATM ਮਸ਼ੀਨ ਵਿਚੋਂ ਪੈਸੇ ਕਢਵਾਉਣ ਲਈ ਕਿਸੇ ਅਣਜਾਣ ਵਿਅਕਤੀ ਦੀ ਸਹਾਇਤਾ ਨਾ ਲਵੋ।
- ATM 'ਚੋਂ ਟਰਾਂਜੈਕਸ਼ਨ ਪੂਰਾ ਹੋਣ ਦੇ ਬਾਅਦ ਕੈਂਸਲ ਬਟਨ ਜ਼ਰੂਰ ਦਬਾਓ।
- PNB ਬੈਂਕ ਮੁਤਾਬਕ ਟਰਾਂਜੈਕਸ਼ਨ ਪੂਰਾ ਹੋਣ ਦੇ ਬਾਅਦ ATM ਮਸ਼ੀਨ 'ਤੇ ਆਪਣੀ ਸਟੇਟਮੈਂਟ ਸਲਿੱਪ ਅਤੇ ATM ਕਾਰਡ ਨਹੀਂ ਛੱਡਣਾ ਚਾਹੀਦਾ।
- ਬੈਂਕ ਵਲੋਂ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਆਪਣੀ ਟਰਾਂਜੈਕਸ਼ਨ  ਸਲਿੱਪ ਨੂੰ ਦੇਖਣ ਦੇ ਬਾਅਦ ਉਸੇ ਵੇਲੇ ਫਾੜ ਦੇਣਾ ਚਾਹੀਦਾ ਹੈ ਤਾਂ ਜੋ ਸਲਿੱਪ ਕਿਸੇ ਅਣਜਾਣ ਵਿਅਕਤੀ ਦੇ ਹੱਥ ਨਾ ਲੱਗ ਸਕੇ।