ਬਜਟ 2021 : ਕੀਟਨਾਸ਼ਕਾਂ 'ਤੇ GST ਦਰ ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ

01/13/2021 4:18:40 PM

ਨਵੀਂ ਦਿੱਲੀ- ਭਾਰਤੀ ਕੀਟਨਾਸ਼ਕ ਨਿਰਮਾਤਾ ਅਤੇ ਫਾਰਮੂਲੇਟਰਜ਼ ਐਸੋਸੀਏਸ਼ਨ (ਪੀ. ਐੱਮ. ਐੱਫ. ਏ. ਆਈ.) ਨੇ ਬੀਜਾਂ ਤੇ ਖਾਦਾਂ ਵਰਗੇ ਖੇਤੀਬਾੜੀ ਇਨਪੁਟਸ ਦੀ ਤਰਜ 'ਤੇ ਕੀਟਨਾਸ਼ਕਾਂ 'ਤੇ ਜੀ. ਐੱਸ. ਟੀ. ਨੂੰ ਮੌਜੂਦਾ 18 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰਨ ਦੀ ਮੰਗ ਕੀਤੀ ਹੈ।

ਇਸ ਤੋਂ ਇਲਾਵਾ ਖੇਤੀ ਰਸਾਇਣ ਉਦਯੋਗ ਵੱਲੋਂ ਤਕਨੀਕੀ ਅਤੇ ਤਿਆਰ ਕੀਟਨਾਸ਼ਕਾਂ 'ਤੇ ਦਰਾਮਦ ਡਿਊਟੀ 20-30 ਫ਼ੀਸਦੀ ਤੱਕ ਵਧਾਉਣ ਦੀ ਮੰਗ ਕੀਤੀ ਗਈ ਹੈ।

ਪੀ. ਐੱਮ. ਐੱਫ. ਏ. ਆਈ. ਦੇ ਮੁਖੀ ਪ੍ਰਦੀਪ ਦਵੇ ਨੇ ਕਿਹਾ ਕਿ ਜੀ. ਐੱਸ. ਟੀ. ਵਿਚ ਕਟੌਤੀ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ। ਫਸਲਾਂ ਦੀ ਸੁਰੱਖਿਆ ਵਿਚ ਮਦਦ ਦੇਣ ਵਾਲੇ ਕੀਟਨਾਸ਼ਕ ਉਤਪਾਦਨ ਹਰੀ ਕ੍ਰਾਂਤੀ ਦਾ ਇਕ ਅਹਿਮ ਹਿੱਸਾ ਹੈ ਅਤੇ ਇਹ ਪੈਦਾਵਾਰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਗੌਰਤਲਬ ਹੈ ਕਿ ਖੇਤੀਬਾੜੀ ਇਕੋ ਇਕ ਅਜਿਹਾ ਖੇਤਰ ਹੈ ਜਿਸ ਨੇ ਕੋਵਿਡ-19 ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਪਿਛਲੀ ਤਿਮਾਹੀ ਵਿਚ 3.5-4 ਫ਼ੀਸਦੀ ਦੀ ਵਿਕਾਸ ਦਰ ਹਾਸਲ ਕੀਤੀ ਹੈ। ਸੰਸਦ ਦਾ ਬਜਟ ਇਲਜਲਾਸ 29 ਜਨਵਰੀ ਤੋਂ ਸ਼ੁਰੂ ਹੋਵੇਗਾ ਅਤੇ ਆਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ।

Sanjeev

This news is Content Editor Sanjeev