ਪੀ.ਐੱਮ. ਮੋਦੀ ਸਾਰੇ ਘਰਾਂ ਨੂੰ ਬਿਜਲੀ ਪਹੁੰਚਾਉਣ ਲਈ 25 ਸਤੰਬਰ ਨੂੰ ਕਰਨਗੇ ਯੋਜਨਾ ਦਾ ਐਲਾਨ

09/23/2017 2:05:21 PM

ਨਵੀਂ ਦਿੱਲੀ—ਬਿਜਲੀ ਮੰਤਰੀ ਆਰ. ਕੇ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੇ ਘਰਾਂ ਨੂੰ ਸੱਤ ਦਿਨ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਲਈ 25 ਸਤੰਬਰ ਦੀ ਯੋਜਨਾ ਦਾ ਐਲਾਨ ਕਰਨਗੇ। 25 ਸਤੰਬਰ ਆਰ. ਐੱਸ. ਐੱਸ. ਵਿਚਾਰਕ ਪੰਡਿਤ ਦੀਨਦਿਆਲ ਉਪਾਧਿਆਏ ਦੀ ਜਯੰਤੀ ਵੀ ਹੈ। ਨੈੱਟਵਰਕ 18 ਵਲੋਂ ਆਯੋਜਤ ਦਿ ਇੰਡੀਆ ਪਾਵਰ ਕਨਕਲੇਵ 'ਚ ਕਿਹਾ ਕਿ ਇਕ ਹੋਰ ਚੁਣੌਤੀ ਆ ਰਹੀ ਹੈ ਪ੍ਰਧਾਨ ਮੰਤਰੀ ਸਾਰਿਆਂ ਨੂੰ ਸੱਤ ਦਿਨ 24 ਘੰਟੇ ਬਿਜਲੀ ਉਪਲੱਬਧ ਕਰਵਾਉਣ ਲਈ 25 ਸਤੰਬਰ ਨੂੰ ਵੱਡੀ ਯੋਜਨਾ ਦਾ ਐਲਾਨ ਕਰਨਗੇ। ਹਾਲਾਂਕਿ ਸਿੰਘ ਨੇ ਯੋਜਨਾ ਦੇ ਬਾਰੇ 'ਚ ਵਿਸਤਾਰ ਨਾਲ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਿਆਂ ਤੋਂ ਬਿਜਲੀਕਰਣ ਪ੍ਰਾਜੈਕਟ ਨੂੰ ਤਿਆਰ ਕਰਨ ਨੂੰ ਕਿਹਾ ਹੈ। ਇਸ 'ਤੇ ਚਰਚਾ ਕੀਤੀ ਜਾਵੇਗੀ ਅਤੇ ਯੋਜਨਾ ਦੇ ਤਹਿਤ ਫੰਡ ਜਾਰੀ ਕਰਨ ਨੂੰ ਲੈ ਕੇ ਮਨਜ਼ੂਰੀ ਦਿੱਤੀ ਜਾਵੇਗੀ। ਸਰਕਾਰੀ ਸੂਤਰਾਂ ਮੁਤਾਬਕ ਯੋਜਨਾ ਦਾ ਨਾਂ ਸੌਭਾਗਯ ਹੋਵੇਗਾ ਅਤੇ ਟਰਾਂਸਫਾਰਮਰ, ਮੀਟਰ ਅਤੇ ਤਾਰ ਵਰਗੇ ਉਪਕਰਣ 'ਤੇ ਸਬਸਿਡੀ ਦਿੱਤੀ ਜਾਵੇਗੀ।