69 ਸਾਲ ਬਾਅਦ ਟਾਟਾ ਦੀ ਹੋਈ AirIndia, ਹੈਂਡਓਵਰ ਤੋਂ ਪਹਿਲਾਂ PM ਮੋਦੀ ਨੂੰ ਮਿਲੇ ਟਾਟਾ ਸੰਨਜ਼ ਦੇ ਚੇਅਰਮੈਨ

01/27/2022 6:58:39 PM

ਨਵੀਂ ਦਿੱਲੀ : ਸਰਕਾਰ ਨੇ ਅੱਜ ਆਪਣੀ ਏਅਰਲਾਈਨ ਕੰਪਨੀ 'ਏਅਰ ਇੰਡੀਆ' ਨੂੰ ਟਾਟਾ ਗਰੁੱਪ ਨੂੰ ਸੌਂਪ ਦਿੱਤਾ ਹੈ। ਜਿਸ ਤੋਂ ਬਾਅਦ ਟਾਟਾ ਸਮੂਹ ਨੇ ਏਅਰ ਇੰਡੀਆ ਦਾ ਪ੍ਰਬੰਧਨ ਅਤੇ ਕੰਟਰੋਲ ਆਪਣੇ ਹੱਥਾਂ 'ਚ ਲੈ ਲਿਆ। ਏਅਰ ਇੰਡੀਆ 69 ਸਾਲਾਂ ਬਾਅਦ ਆਪਣੇ ਘਰ ਪਰਤ ਆਈ ਹੈ। ਏਅਰ ਇੰਡੀਆ ਨੂੰ ਅਧਿਕਾਰਤ ਤੌਰ 'ਤੇ ਟਾਟਾ ਸਮੂਹ ਨੂੰ ਸੌਂਪਣ ਤੋਂ ਪਹਿਲਾਂ, ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।

69 ਸਾਲ ਬਾਅਦ ਫਾਈਨਲ ਪੇਮੈਂਟ ਮਿਲਣ ਤੋਂ ਬਾਅਦ ਟਾਟਾ ਸਮੂਹ ਨੇ 'ਏਅਰ ਇੰਡੀਆ' ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਘਾਟੇ 'ਚ ਚੱਲ ਰਹੀ ਏਅਰ ਇੰਡੀਆ ਨੂੰ ਟਾਟਾ ਗਰੁੱਪ ਨੇ 18,000 ਕਰੋੜ ਰੁਪਏ ਦੀ ਬੋਲੀ 'ਤੇ ਖਰੀਦਿਆ ਸੀ। 8 ਅਕਤੂਬਰ ਨੂੰ ਏਅਰ ਇੰਡੀਆ ਨੂੰ ਟੇਲਸ ਪ੍ਰਾਈਵੇਟ ਲਿਮਟਿਡ ਨੂੰ 18,000 ਕਰੋੜ ਰੁਪਏ ਵਿੱਚ ਵੇਚ ਦਿੱਤਾ ਗਿਆ ਸੀ। ਇਹ ਟਾਟਾ ਗਰੁੱਪ ਦੀ ਹੋਲਡਿੰਗ ਕੰਪਨੀ ਦਾ ਹਿੱਸਾ ਹੈ।

ਇਹ ਵੀ ਪੜ੍ਹੋ: ਸਰਕਾਰ ਨੇ ਮਨੁੱਖੀ ਵਾਲਾਂ ਦੀ ਬਰਾਮਦ 'ਤੇ ਲਗਾਈ ਰੋਕ , ਜਾਣੋ ਵਜ੍ਹਾ

SBI ਕੰਸੋਰਟੀਅਮ ਤੋਂ ਮਿਲੀ ਲੋਨ ਦੀ ਸਹਿਮਤੀ

ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਅਗਵਾਈ ’ਚ ਕਰਜ਼ਦਾਤਿਆਂ ਦਾ ਇਕ ਸੰਘ ਘਾਟੇ ’ਚ ਚੱਲ ਰਹੀ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦੀ ਸੁਚਾਰੂ ਆਪ੍ਰੇਟੰਗ ਲਈ ਟਾਟਾ ਸਮੂਹ ਨੂੰ ਕਰਜ਼ਾ ਦੇਣ ’ਤੇ ਸਹਿਮਤ ਹੋ ਗਿਆ ਹੈ। ਟਾਟਾ ਸਮੂਹ ਨੇ ਪਿਛਲੇ ਸਾਲ ਅਕਤੂਬਰ ’ਚ ਏਅਰ ਇੰਡੀਆ ਐਕਸਪ੍ਰੈੱਸ ਨਾਲ ਏਅਰ ਇੰਡੀਆ ਅਤੇ ਏ. ਆਈ. ਐੱਸ. ਏ. ਟੀ. ਐੱਸ. ’ਚ 50 ਫੀਸੀਦੀ ਹਿੱਸੇਦਾਰੀ ਹਾਸਲ ਕਰਨ ਲਈ ਬੋਲੀ ਜਿੱਤੀ ਸੀ। ਸਮੂਹ ਅੱਜ ਹਵਾਬਾਜ਼ੀ ਕੰਪਨੀ ਦੀ ਰਸਮੀ ਤੌਰ ’ਤੇ ਪ੍ਰਾਪਤੀ ਕਰ ਸਕਦਾ ਹੈ।

ਸੂਤਰਾਂ ਨੇ ਦੱਸਿਆ ਕਿ ਐੱਸ. ਬੀ. ਆਈ. ਦੀ ਅਗਵਾਈ ਵਾਲਾ ਕੰਸੋਰਟੀਅਮ ਏਅਰ ਇੰਡੀਆਂ ਦੀਆਂ ਲੋੜਾਂ ਮੁੁਤਾਬਕ ਨਿਸ਼ਚਿਤ ਮਿਆਦ ਅਤੇ ਕਾਰਜਸ਼ੀਲ ਪੂੰਜੀ ਕਰਜ਼ਾ ਦੇਣ ’ਤੇ ਸਹਿਮਤ ਹੋ ਗਿਆ ਹੈ। ਸੂਤਰਾਂ ਮੁਤਾਬਕ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ ਬੜੌਦਾ ਅਤੇ ਯੂਨੀਅਨ ਬੈਂਕ ਆਫ ਇੰਡੀਆ ਸਮੇਤ ਸਾਰੇ ਵੱਡੇ ਕਰਜ਼ਦਾਤਾ ਕੰਸੋਰਟੀਅਮ ਦਾ ਹਿੱਸਾ ਹਨ। ਜ਼ਿਕਰਯੋਗ ਹੈ ਕਿ ਟਾਟਾ ਸਮੂਹ ਦੀ ਹੋਲਡਿੰਗ ਕੰਪਨੀ ਟੈਲੇਸ ਪ੍ਰਾਈਵੇਟ ਲਿਮਟਿਡ ਨੇ 8 ਅਕਤੂਬਰ 2021 ਨੂੰ ਕਰਜ਼ੇ ’ਚ ਡੁੱਬੀ ਏਅਰ ਇੰਡੀਆ ਦੀ ਪ੍ਰਾਪਤੀ ਦੀ 18,000 ਕਰੋੜ ਰੁਪਏ ’ਚ ਬੋਲੀ ਜਿੱਤ ਲਈ ਸੀ।

ਇਹ ਵੀ ਪੜ੍ਹੋ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਬਜਟ ਟੀਮ 'ਚ ਸ਼ਾਮਲ ਹਨ ਇਹ ਚਿਹਰੇ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਨੋਟ - ਇਸ ਖ਼ਬਰ  ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur