ਮੋਟਰ ਵ੍ਹੀਕਲ ਐਕਟ : ਇਨ੍ਹਾਂ ਗੱਲਾਂ 'ਤੇ ਅੱਜ ਹੀ ਕਰੋ ਅਮਲ ਨਹੀਂ ਤਾਂ ਹੋ ਸਕਦੈ ਜੁਰਮਾਨਾ

10/09/2019 12:51:16 PM

ਨਵੀਂ ਦਿੱਲੀ—ਸੋਧੀ ਹੋਈ ਮੋਟਰ ਵ੍ਹੀਕਲ ਐਕਟ ਦੇ ਤਹਿਤ ਹੁਣ ਵਾਹਨ ਨਿਰਮਾਤਾ, ਡੀਲਰਸ, ਪਾਰਟਸ ਮੈਨਿਊਫੈਕਚਰਿੰਗ, ਵ੍ਹੀਕਲ 'ਚ ਬਦਲਾਅ ਕਰਨ ਵਾਲੇ ਡੀਲਰ ਜਾਂ ਦੁਕਾਨਦਾਰ 'ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਪਹਿਲਾਂ ਅਜਿਹਾ ਪ੍ਰਬੰਧ ਨਹੀਂ ਸੀ। ਪਰ ਇਕ ਹੀ ਪਾਰਟਸ ਕਈ ਗੱਡੀਆਂ 'ਚ ਖਰਾਬ ਹੋ ਰਿਹਾ ਹੈ ਤਾਂ ਇਸ ਦੇ ਲਈ ਵਾਹਨ ਨਿਰਮਾਤਾ ਜਾਂ ਡੀਲਰ ਜ਼ਿੰਮੇਵਾਰ ਮੰਨਿਆ ਜਾਵੇਗਾ। ਜੇਕਰ ਵਾਹਨ 'ਚ ਕੋਈ ਖਰਾਬੀ ਸੇਫਟੀ ਜਾਂ ਸੁਰੱਖਿਆ ਨਾਲ ਜੁੜੀ ਪਾਈ ਜਾਂਦੀ ਹੈ ਤਾਂ 100 ਕਰੋੜ ਰੁਪਏ ਦਾ ਜੁਰਮਾਨਾ ਅਤੇ ਜੇਲ ਵੀ ਜਾਣਾ ਪੈ ਸਕਦਾ ਹੈ।
ਡਰਾਈਵਿੰਗ ਕੋਰਸ ਦੇ ਬਾਅਦ ਚੌਥੀ ਵਾਰ ਟੈਸਟ ਦੇ ਪਾਉਣਗੇ
ਡਰਾਈਵਿੰਗ ਲਾਈਸੈਂਸ ਟੈਸਟ 'ਚ 3 ਵਾਰ ਫੇਲ ਹੋਣ 'ਤੇ ਡਰਾਈਵਰ ਨੂੰ ਟ੍ਰੇਨਿੰਗ ਕੋਰਸ ਕਰਨਾ ਜ਼ਰੂਰੀ ਕੀਤਾ ਗਿਆ ਹੈ। ਇਹ ਕੋਰਸ ਅਧਿਕਾਰਿਤ ਸੈਂਟਰ ਤੋਂ ਕਰਨਾ ਹੋਵੇਗਾ, ਜਿਸ ਦੇ ਬਾਅਦ ਚੌਥੀ ਵਾਰ ਟੈਕਸ ਦੇ ਪਾਉਣਗੇ।
ਅਪਾਹਜਾਂ ਨੂੰ ਵੀ ਲਾਈਸੈਂਸ
ਅਪਾਹਜਾਂ ਨੂੰ ਲਾਈਸੈਂਸ ਦੇਣ ਦੀ ਆਗਿਆ ਦੇ ਦਿੱਤੀ ਗਈ ਹੈ। ਪਰ ਸ਼ਰਤ ਇਹ ਹੈ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਨੂੰ ਸੰਤੁਸ਼ਟ ਹੋਣਾ ਚਾਹੀਦਾ। ਤਾਂ ਲਾਈਸੈਂਸ ਮਿਲੇਗਾ।
ਜਾਮ ਲਗਾਉਣ 'ਤੇ 500 ਰੁਪਏ ਜ਼ੁਰਮਾਨਾ
ਜੇਕਰ ਅਜਿਹੀ ਜਗ੍ਹਾ ਗੱਡੀ ਰੋਕੀ ਹੈ ਜਿਸ ਨਾਲ ਜਾਮ ਦੀ ਸਥਿਤੀ ਬਣ ਰਹੀ ਹੈ, ਇਸ ਤਰ੍ਹਾਂ ਵੀ ਤੁਹਾਡੇ 'ਤੇ 500 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਉੱਧਰ ਸਮੱਰਥਾ ਤੋਂ ਜ਼ਿਆਦਾ ਸਵਾਰੀ 'ਤੇ 200 ਰੁਪਏ ਪ੍ਰਤੀ ਸਵਾਰੀ ਜੁਰਮਾਨਾ ਦੇਣਾ ਹੋਵੇਗਾ।
ਏਜੰਸੀਆਂ ਨੂੰ ਲਾਈਸੈਂਸ ਜ਼ਰੂਰੀ
ਅਜੇ ਤੱਕ ਆਨਲਾਈਨ ਬੁਕਿੰਗ ਕਰਨ ਵਾਲੀਆਂ ਕੰਪਨੀਆਂ ਲਈ ਕੋਈ ਨਿਯਮ ਨਹੀਂ ਸੀ ਪਰ ਉਨ੍ਹਾਂ ਨੂੰ ਹੁਣ ਲਾਈਸੈਂਸ ਜ਼ਰੂਰੀ ਕਰ ਦਿੱਤਾ ਗਿਆ ਹੈ ਤਾਂ ਜੋ ਗਾਹਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ।
ਵਾਹਨ 'ਚ ਬਦਲਾਅ 'ਤੇ 15 ਹਜ਼ਾਰ ਜੁਰਮਾਨਾ
ਵਾਹਨ 'ਚ ਬਦਲਾਅ 'ਤੇ ਵਾਹਨ ਸੁਵਾਮੀ ਅਤੇ ਦੁਕਾਨਦਾਰ ਨੂੰ 15 ਹਜ਼ਾਰ ਰੁਪਏ ਜੁਰਮਾਨਾ ਦੇਣਾ ਹੋਵੇਗਾ। ਜਿਵੇਂ ਕਿ ਵਾਹਨ 'ਚ ਪ੍ਰੈੱਸ਼ਰ ਹੋਰਨ, ਵੱਖ-ਵੱਖ ਲਾਈਟਾਂ, ਅਜਿਹੀ ਨੰਬਰ ਪਲੇਟ ਜੋ ਪੜਣ 'ਚ ਨਾ ਆਵੇ ਤਾਂ ਉਨ੍ਹਾਂ 'ਤੇ ਕੁਝ ਹੋਰ ਲਿਖਿਆ ਹੈ। ਤੈਅ ਮੰਨਣਾ ਹੈ ਕਿ ਤੇਜ਼ ਹੋਰਨ ਵਜਾਉਣ 'ਤੇ 10 ਹਜ਼ਾਰ ਦਾ ਜੁਰਮਾਨਾ, 3 ਮਹੀਨੇ ਦੀ ਜੇਲ ਅਤੇ ਉਸ ਦਾ ਲਾਈਸੈਂਸ ਰੱਦ ਹੋ ਸਕਦਾ ਹੈ।


Aarti dhillon

Content Editor

Related News