ਤਿਉਹਾਰਾਂ 'ਚ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਲੋਕਾਂ ਲਈ ਬੁਰੀ ਖ਼ਬਰ

08/26/2020 4:58:23 PM

ਨਵੀਂ ਦਿੱਲੀ— ਜੇਕਰ ਤੁਸੀਂ ਇਸ ਸਾਲ ਤਿਉਹਾਰਾਂ 'ਤੇ ਕਾਰ ਖਰੀਦਣ ਦੀ ਸੋਚ ਰਹੇ ਹੋ ਅਤੇ ਤੁਹਾਨੂੰ ਉਮੀਦ ਹੈ ਕਿ ਕੰਪਨੀਆਂ ਆਪਣੀਆਂ ਗੱਡੀਆਂ 'ਤੇ ਭਾਰੀ ਛੋਟ ਦੇਣਗੀਆਂ ਤਾਂ ਤੁਹਾਡੇ ਹੱਥ ਨਿਰਾਸ਼ਾ ਲੱਗ ਸਕਦੀ ਹੈ।

ਕੋਵਿਡ-19 ਮਹਾਮਾਰੀ ਕਾਰਨ ਸੁਸਤੀ ਦਾ ਸਾਹਮਣਾ ਕਰ ਰਹੀ ਕਾਰ ਇੰਡਸਟਰੀ ਇਸ ਵਾਰ ਵਿਕਰੀ ਵਧਾਉਣ ਲਈ ਤਿਉਹਾਰੀ ਛੋਟ ਅਤੇ ਦੂਜੇ ਤੋਹਫ਼ਿਆਂ ਤੋਂ ਤੌਬਾ ਕਰ ਸਕਦੀਆਂ ਹਨ।

ਕਾਰ ਕੰਪਨੀਆਂ ਆਮ ਤੌਰ 'ਤੇ ਗਣੇਸ਼ ਚਤੁਰਥੀ ਤੋਂ ਦੀਵਾਲੀ ਤੱਕ ਜਮ ਕੇ ਵਿਕਰੀ ਕਰਦੀਆਂ ਹਨ। ਉਨਾਂ ਦੀ ਸਾਲ ਭਰ ਵਿਕਰੀ 'ਚ 17 ਤੋਂ 19 ਫੀਸਦੀ ਯੋਗਦਾਨ ਇਸ ਦੌਰਾਨ ਹੋਈ ਵਿਕਰੀ ਦਾ ਹੁੰਦਾ ਹੈ ਪਰ ਇਸ ਵਾਰ ਕੰਪਨੀਆਂ ਦੀ ਯੋਜਨਾ ਕੁਝ ਵੱਖਰੀ ਹੈ। ਉਹ ਗਾਹਕਾਂ ਨੂੰ ਲੁਭਾਉਣ ਲਈ ਗੱਡੀਆਂ 'ਤੇ ਕਰਜ਼ ਦੀ ਆਕਰਸ਼ਕ ਯੋਜਨਾਵਾਂ ਅਤੇ ਬਿਹਤਰ ਡਿਜੀਟਲ ਸਹੂਲਤ ਲਿਆਉਣ ਬਾਰੇ ਸੋਚ ਰਹੀਆਂ ਹਨ। ਕੰਪਨੀਆਂ ਦੇ ਅਧਿਕਾਰੀ ਅਤੇ ਪ੍ਰਤੀਨਿਧੀ ਕਹਿ ਰਹੇ ਹਨ ਕਿ ਇਸ ਸਾਲ ਕਾਫ਼ੀ ਮੁਸ਼ਕਲ ਦੌਰ ਚੱਲ ਰਿਹਾ ਹੈ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤ ਦਾ ਕਹਿਣਾ ਹੈ, ''ਕਾਰ ਕੰਪਨੀਆਂ ਨੂੰ ਇਸ ਵਾਰ ਤਿਉਹਾਰਾਂ 'ਤੇ ਵਿਕਰੀ ਵਧਾਉਣ ਲਈ ਸਖ਼ਤ ਮਿਹਨਤ ਕਰਨੀ ਪੈ ਸਕਦੀ ਹੈ। ਇਸ ਵਾਰ ਛੋਟ ਜਾਂ ਦੂਜੀਆਂ ਪੇਸ਼ਕਸ਼ਾਂ ਦੀ ਗੁੰਜਾਇਸ਼ ਨਾਂਹ ਦੇ ਬਰਾਬਰ ਹੈ, ਇਸ ਲਈ ਕਾਰ ਕੰਪਨੀਆਂ ਨੂੰ ਵਿਕਰੀ ਵਧਾਉਣ ਲਈ ਨਵੇਂ ਤਰੀਕੇ ਲੱਭਣ ਅਤੇ ਅਜਮਾਉਣੇ ਪੈਣਗੇ।''


Sanjeev

Content Editor

Related News