IPEF ਬੈਠਕ ਲਈ ਅਮਰੀਕਾ ਜਾਣਗੇ ਪਿਊਸ਼ ਗੋਇਲ, ਟੇਸਲਾ ਦੇ ਅਧਿਕਾਰੀਆਂ ਨਾਲ ਹੋ ਸਕਦੀ ਮੁਲਾਕਾਤ

11/11/2023 1:41:24 PM

ਨਵੀਂ ਦਿੱਲੀ (ਭਾਸ਼ਾ)– ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਇੰਡੋ-ਪੈਸੇਫਿਕ ਇਕਨਾਮਿਕ ਫਰੇਮਵਰਕ (ਆਈ. ਪੀ. ਈ. ਐੱਫ.) ਦੀ ਮੰਤਰੀ ਪੱਧਰ ਦੀ ਬੈਠਕ ’ਚ ਹਿੱਸਾ ਲੈਣ ਲਈ 13 ਤੋਂ 16 ਨਵੰਬਰ ਤੱਕ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਦੀ ਯਾਤਰਾ ਕਰਨਗੇ। ਇਸ ਦੌਰਾਨ ਸਪਲਾਈ ਚੇਨ ਵਰਗੇ ਖੇਤਰਾਂ ’ਚ ਸਮਝੌਤੇ ’ਤੇ ਗੱਲਬਾਤ ਕੀਤੀ ਜਾਏਗੀ। ਆਈ. ਪੀ. ਈ. ਐੱਫ. 14 ਦੇਸ਼ਾਂ ਦਾ ਇਕ ਸਮੂਹ ਹੈ, ਜਿਸ ਨੂੰ 23 ਮਈ ਨੂੰ ਟੋਕੀਓ ’ਚ ਅਮਰੀਕਾ ਅਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਹੋਰ ਭਾਈਵਾਲ ਦੇਸ਼ਾਂ ਵਲੋਂ ਸਾਂਝੇ ਤੌਰ ’ਤੇ ਸ਼ੁਰੂ ਕੀਤਾ ਗਿਆ। 

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ਭਰ 'ਚ ਵਿਕਿਆ 27,000 ਕਰੋੜ ਦਾ ਸੋਨਾ, ਚਾਂਦੀ ਦੀ ਵੀ ਹੋਈ ਜ਼ੋਰਦਾਰ ਵਿਕਰੀ

ਇਹ ਦੇਸ਼ ਗਲੋਬਲ ਕੁੱਲ ਘਰੇਲੂ ਉਤਪਾਦ ’ਚ 40 ਫ਼ੀਸਦੀ ਦੀ ਹਿੱਸੇਦਾਰੀ ਰੱਖਦੇ ਹਨ ਅਤੇ ਗਲੋਬਲ ਵਸਤਾਂ ਅਤੇ ਸੇਵਾਵਾਂ ਦੇ ਵਪਾਰ ਦਾ 28 ਫ਼ੀਸਦੀ ਦਰਸਾਉਂਦੇ ਹਨ। ਵਪਾਰ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਮੁਤਾਬਕ ਗੋਇਲ ਦੋਵੇਂ ਦੇਸ਼ਾਂ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਪਾਰ ਜਗਤ ਦੇ ਲੋਕਾਂ, ਪ੍ਰਮੁੱਖ ਸਿੱਖਿਆ ਸ਼ਾਸਤਰੀਆਂ, ਅਮਰੀਕੀ ਅਧਿਕਾਰੀਆਂ ਆਦਿ ਦੇ ਨਾਲ ਵੀ ਗੱਲਬਾਤ ਕਰਨਗੇ। ਬਿਆਨ ਮੁਤਾਬਕ ਮੰਤਰੀ 13-14 ਨਵੰਬਰ ਨੂੰ ਤੀਜੀ ਨਿੱਜੀ ਆਈ. ਪੀ. ਈ. ਐੱਫ. ਮੰਤਰੀ ਪੱਧਰ ਦੀ ਬੈਠਕ ਵਿਚ ਹਿੱਸਾ ਲੈਣਗੇ, ਜਿਸ ’ਚ ਗੱਲਬਾਤ ਦੀ ਤਰੱਕੀ ’ਤੇ ਅਹਿਮ ਬਦਲਾਅ ਨਜ਼ਰ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ - ਤਿਉਹਾਰਾਂ ਮੌਕੇ ਕ੍ਰੈਡਿਟ-ਡੈਬਿਟ ਕਾਰਡ ਤੋਂ ਸ਼ਾਪਿੰਗ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲ ਰਿਹੈ ਵੱਡਾ ਆਫ਼ਰ

ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਗੋਇਲ ਭਾਰਤੀ ਬਾਜ਼ਾਰ 'ਚ ਕਾਰ ਨਿਰਮਾਤਾ ਦੀ ਐਂਟਰੀ 'ਤੇ ਚਰਚਾ ਕਰਨ ਲਈ ਟੇਸਲਾ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਗੋਇਲ ਅਮਰੀਕੀ ਵਪਾਰ ਸਕੱਤਰ ਜੀਨਾ ਰਾਇਮੋਂਡੋ, ਅਮਰੀਕੀ ਵਪਾਰ ਪ੍ਰਤੀਨਿਧੀ ਕੈਥਰੀਨ ਤਾਈ ਅਤੇ ਹੋਰ ਆਈ. ਪੀ. ਈ. ਐੱਫ. ਭਾਈਵਾਲ ਦੇਸ਼ਾਂ ਦੇ ਮੰਤਰੀਆਂ ਨਾਲ ਦੋਪੱਖੀ ਬੈਠਕਾਂ ਵੀ ਕਰਨਗੇ। 

ਇਹ ਵੀ ਪੜ੍ਹੋ - ਅੱਜ ਦੇ ਦਿਨ ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਤਾਜ਼ਾ ਭਾਅ

ਮੰਤਰਾਲਾ ਨੇ ਕਿਹਾ ਕਿ ਇਹ ਬੈਠਕਾਂ ਵਪਾਰ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ, ਨਿਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਤਕਨਾਲੋਜੀ ਅਤੇ ਇਨੋਵੇਸ਼ਨ ਵਰਗੇ ਖੇਤਰਾਂ ਵਿਚ ਵਧੇਰੇ ਸਹਿਯੋਗ ਨੂੰ ਉਤਸ਼ਾਹ ਦੇਣ ’ਤੇ ਕੇਂਦਰਿਤ ਹੋਣਗੀਆਂ। ਵਪਾਰ ਮੰਤਰਾਲਾ ਮੁਤਾਬਕ ਮੰਤਰੀ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ (ਏ. ਪੀ. ਈ. ਸੀ.) ਦੀ ਬੈਠਕ ’ਚ ਵੀ ਹਿੱਸਾ ਲੈਣਗੇ। ਏ. ਪੀ. ਈ. ਸੀ. ਦੀ ਬੈਠਕ 15-16 ਨਵੰਬਰ ਨੂੰ ਹੋਣੀ ਹੈ। ਭਾਰਤ ਨੂੰ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ - ਧਨਤੇਰਸ ਮੌਕੇ ਦੇਸ਼ ’ਚ ਹੋਵੇਗਾ 50,000 ਕਰੋੜ ਦਾ ਕਾਰੋਬਾਰ! ਚੀਨ ਨੂੰ ਲੱਗਾ 1 ਲੱਖ ਕਰੋੜ ਦਾ ਚੂਨਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur