ਪਿਰਾਮਲ ਐਂਟਰਪ੍ਰਾਈਜਿਜ਼ ਨੇ ਸ਼੍ਰੀਰਾਮ ਟਰਾਂਸਪੋਰਟ ਫਾਇਨਾਂਸ ''ਚ ਆਪਣੀ ਪੂਰੀ ਹਿੱਸੇਦਾਰੀ ਵੇਚੀ

06/17/2019 2:01:30 PM

ਨਵੀਂ ਦਿੱਲੀ — ਪਿਰਾਮਲ ਐਂਟਰਪ੍ਰਾਇਜ਼ਿਜ਼ ਨੇ ਜਾਇਦਾਦ ਲਈ ਕਰਜ਼ਾ ਦੇਣ ਵਾਲੀ ਸ਼੍ਰੀਰਾਮ ਟਰਾਂਸਪੋਰਟ ਫਾਇਨਾਂਸ ਕੰਪਨੀ 'ਚ ਆਪਣੀ ਪੂਰੀ ਹਿੱਸੇਦਾਰੀ ਕਰੀਬ 2,305 ਕਰੋੜ ਰੁਪਏ ਵਿਚ ਵੇਚ ਦਿੱਤੀ ਹੈ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਰਾਮਲ ਐਂਟਰਪ੍ਰਾਇਜ਼ਿਜ਼ ਨੇ ਸ਼ੇਅਰ ਬਜ਼ਾਰ ਨੂੰ ਦਿੱਤੀ ਸੂਚਨਾ ਵਿਚ ਕਿਹਾ, 'ਕੰਪਨੀ ਨੇ ਸ਼੍ਰੀਰਾਮ ਟਰਾਂਸਪੋਰਟ ਫਾਇਨਾਂਸ 'ਚ ਆਪਣੀ ਪੂਰੀ 9.96 ਫੀਸਦੀ ਹਿੱਸੇਦਾਰੀ ਸ਼ੇਅਰ ਬਜ਼ਾਰ ਵਿਚ ਤੀਜੇ ਪੱਖ ਦੇ ਨਿਵੇਸ਼ਕਾਂ ਨੂੰ ਵੇਚ ਦਿੱਤੀ ਹੈ। '31 ਮਾਰਚ 2019 ਤੱਕ ਪਿਰਾਮਲ ਦੇ ਕੋਲ ਸ਼੍ਰੀਰਾਮ ਟਰਾਂਸਪੋਰਟ ਫਾਇਨਾਂਸ ਦੇ 2.26 ਕਰੋੜ ਸ਼ੇਅਰ(9.96 ਫੀਸਦੀ ਹਿੱਸੇਦਾਰੀ) ਸੀ। ਸੋਮਵਾਰ ਨੂੰ ਸ਼੍ਰੀ ਰਾਮ ਟਰਾਂਸਪੋਰਟ ਫਾਂਇਨਾਂਸ ਕੰਪਨੀ ਦਾ ਸ਼ੇਅਰ 1,020 ਰੁਪਏ 'ਤੇ ਖੁੱਲ੍ਹਿਆ। ਇਸ ਆਧਾਰ 'ਤੇ ਵਿਕਰੀ ਤੋਂ ਪਿਰਾਮਲ ਇੰਟਰਪ੍ਰਾਇਜ਼ਿਜ਼ ਨੂੰ 2,305 ਕਰੋੜ ਰੁਪਏ ਮਿਲਣ ਦਾ ਅੰਦਾਜ਼ਾ ਹੈ।


Related News