ਫੁੱਲ ਚਾਰਜ ''ਤੇ 1000 ਕਿਲੋਮੀਟਰ ਦਾ ਸਫਰ ਤੈਅ ਕਰੇਗੀ ਇਹ ਇਲੈਕਟ੍ਰਿਕ SUV
Monday, Apr 30, 2018 - 02:34 PM (IST)

ਜਲੰਧਰ- ਮਹਿੰਦਰਾ ਦੀ ਮਲਕੀਅਤ ਵਾਲੀ ਕੰਪਨੀ ਪਿਨਿਨਫੇਰੀਨਾ ਨੇ ਚੀਨ 'ਚ ਚੱਲ ਰਹੇ ਬੀਜਿੰਗ ਮੋਟਰ ਸ਼ੋਅ ਦੌਰਾਨ ਆਪਣੀ 4-ਸੀਟਰ ਪਿਨਿਨਫੇਰੀਨਾ K350 ਇਲੈਕਟ੍ਰਿਕ ਕੰਸੈਪਟ ਨੂੰ ਪੇਸ਼ ਕੀਤਾ ਹੈ। ਇਸ ਤੋਂ ਇਲਾਵਾ ਪਿਨਿਨਫੇਰੀਨਾ ਨੇ ਆਪਣੀ H500 ਸੈਲੂਨ ਨੂੰ ਵੀ ਪੇਸ਼ ਕੀਤਾ ਹੈ ਜਿਸ ਨੂੰ ਕੁਝ ਹਫਤੇ ਪਹਿਲਾਂ ਜਨੇਵਾ ਮੋਟਰ ਸ਼ੋਅ 'ਚ ਪੇਸ਼ ਕੀਤਾ ਗਿਆ ਸੀ। ਕੰਪਨੀ ਮੁਤਾਬਕ K350 ਇਲੈਕਟ੍ਰਿਕ ਕੰਸੈਪਟ ਟ੍ਰੈਕਸ਼ਨ ਸਿਸਟਮ 'ਚ HK ਦੁਆਰਾ ਡਿਵੈੱਲਪ ਸਟੇਟ-ਆਫ-ਆਰਟ ਟੈਕਨਾਲੋਜੀ, ਇਲੈਕਟ੍ਰਿਕ ਮੋਟਰਸ ਦੇ ਨਾਲ 300kW ਦੀ ਪਾਵਰ ਅਤੇ ਕੰਟਰੋਲ ਯੂਨਿਟ ਦਿੱਤੀ ਗਈ ਹੈ। ਇਹ ਕਾਰ ਇਕ ਵਾਰ ਫੁੱਲ ਚਾਰਜ ਹੋਣ 'ਤੇ 1000 ਕਿਲੋਮੀਟਰ ਦੀ ਦੂਰੀ ਦਾ ਸਫਰ ਤੈਅ ਕਰੇਗੀ।
ਪਿਨਿਨਫਰੀਨਾ K350 ਇਲੈਕਟ੍ਰਿਕ ਕੰਸੈਪਟ ਇਕ ਕੰਸੈਪਟ ਐੱਸ.ਯੂ.ਵੀ. ਹੈ। ਕੰਪਨੀ ਨੇ ਇਸ ਵਿਚ ਬੋਲਡ ਡਿਜ਼ਾਇਨ ਲਈ ਫਰੰਟ 'ਚ HK ਵਾਲੇ ਸਿਗਨੇਚਰ ਗ੍ਰਿੱਲ ਦੇ ਨਾਲ ਵਰਟਿਕਲ ਸਲੇਟਸ, ਪਤਲੀਆਂ ਹੈੱਡਲਾਈਟਸ ਅਤੇ ਲੋਅਰ ਫੇਸੀਆ ਰਿਜੈਂਬਲਸ ਦਿੱਤੇ ਹਨ ਜੋ H500 ਸੇਡਾਨ 'ਚ ਹਨ, ਜਿਸ ਨੂੰ ਕੁਝ ਮਹੀਨੇ ਪਹਿਲਾਂ ਸ਼ੋਅਕੇਸ ਕੀਤਾ ਗਿਆ ਸੀ। ਰਿਅਰ ਦੀ ਗੱਲ ਕਰੀਏ ਤਾਂ ਪਿਨਿਨਫੇਰੀਆ K350 ਇਲੈਕਟ੍ਰਿਕ ਕੰਸੈਪਟ 'ਚ ਰਿਅਰ ਡੋਰਵੇ ਦਿੱਤਾ ਗਿਆ ਹੈ। ਉਥੇ ਹੀ ਰਿਅਰ 'ਚ ਇਕ ਕੌਨੇ ਤੋਂ ਲੈ ਕੇ ਦੂਜੇ ਕੌਨੇ ਤਕ ਟੇਲ ਲਾਈਟਸ ਸਟ੍ਰਿਚੈਸ ਦਿੱਤੀਆਂ ਗਈਆਂ ਹਨ। ਰਿਅਰ ਵ੍ਹੀਲ ਰੂਫਲਾਈਨ ਨਾਲ ਮਿਲਦਾ ਹੈ। ਉਥੇ ਹੀ ਕਾਸਕੇਡਸ ਨੂੰ ਟੇਲਲਾਈਟਸ ਵਲ ਹੇਠਾਂ ਕੀਤਾ ਗਿਆ ਹੈ।
ਪਿਨਿਨਫੇਰੀਨਾ K350 ਇਲੈਕਿਟ੍ਰਕ ਕੰਸੈਪਟ ਦੇ ਪਾਵਰ ਸਪੈਸੀਫਿਕੇਸ਼ਨ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ। ਇਸ ਵਿਚ ਲੱਗੀ ਮੋਟਰ 0 ਤੋਂ 100 ਕਿਲੋਮੀਟਰ ਦੀ ਰਫਤਾਰ ਫੜ੍ਹਨ 'ਚ 4.7 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਕਾਰ ਦੀ ਟਾਪ ਸਪੀਡ 250kmph ਹੈ।