ਕੋਰੋਨਾ ਦੌਰਾਨ ਸਤੰਬਰ ਮਹੀਨੇ ਫਾਰਮਾ ਕੰਪਨੀਆਂ ਨੇ ਕੀਤੀ ਬੰਪਰ ਵਿਕਰੀ

10/07/2020 7:40:44 PM

ਨਵੀਂ ਦਿੱਲੀ, (ਇੰਟ.)– ਸਤੰਬਰ ’ਚ ਦੇਸ਼ ’ਚ ਦਵਾਈ ਦੀ ਵਿਕਰੀ ’ਚ ਕਾਫੀ ਤੇਜ਼ੀ ਆਈ। ਇਸ ਦਾ ਕਾਰਣ ਇਹ ਰਿਹਾ ਕਿ ਕਈ ਕੰਪਨੀਆਂ ਨੇ ਕੋਵਿਡ-19 ਦੀਆਂ ਕਈ ਦਵਾਈਆਂ ਬਾਜ਼ਾਰ ’ਚ ਉਤਾਰੀਆਂ। ਇਸ ਮਹਾਮਾਰੀ ਦੇ ਫੈਲਣ ਤੋਂ ਬਾਅਦ ਵਿਕਰੀ ਦੇ ਲਿਹਾਜ਼ ਨਾਲ ਸਤੰਬਰ ਦਾ ਮਹੀਨਾ ਦਵਾਈ ਕੰਪਨਆਂ ਲਈ ਚੰਗਾ ਰਿਹਾ। 

ਇਸ ਦੌਰਾਨ ਵਿਕਰੀ ’ਚ ਪਿਛਲੇ ਸਾਲ ਦੇ ਮੁਕਾਬਲੇ ਕਰੀਬ 4.7 ਫੀਸਦੀ ਦਾ ਵਾਧਾ ਹੋਇਆ। ਅਗਸਤ ’ਚ ਦਵਾਈ ਕੰਪਨੀਆਂ ਦੀ ਵਿਕਰੀ ’ਚ 2 ਫੀਸਦੀ ਦੀ ਗਿਰਾਵਟ ਆਈ ਸੀ।
ਸਤੰਬਰ ’ਚ ਪਿਛਲੇ ਸਾਲ ਦੀ ਤੁਲਨਾ ’ਚ 3.8 ਫੀਸਦੀ ਵੱਧ ਦਵਾਈਆਂ ਬਾਜ਼ਾਰ ’ਚ ਆਈਆਂ ਜੋ ਪਿਛਲੇ 36 ਮਹੀਨਿਆਂ ’ਚ ਸਭ ਤੋਂ ਵੱਧ ਹੈ। ਬੀਤੇ ਮਹੀਨੇ ਕੋਵਿਡ-19 ਦੀਆਂ ਕਈ ਦਵਾਈਆਂ ਨੂੰ ਬਾਜ਼ਾਰ ’ਚ ਉਤਾਰਿਆ ਗਿਆ, ਜਿਨ੍ਹਾਂ ’ਚੋਂ ਕੁਝ ਦੀ ਕੀਮਤ ਬਹੁਤ ਵੱਧ ਸੀ। ਜਿਨ੍ਹਾਂ ਕੰਪਨੀਆਂ ਨੇ ਪਿਛਲੇ ਕੁਝ ਮਹੀਨਿਆਂ ਦੌਰਾਨ ਕੋਰੋਨਾ ਦੀ ਦਵਾਈ ਉਤਾਰੀ ਸੀ, ਸਤੰਬਰ ’ਚ ਉਨ੍ਹਾਂ ਦੀ ਵਿਕਰੀ ’ਚ ਵੀ ਕਾਫੀ ਸੁਧਾਰ ਆਇਆ।

ਗਲੇਨਮਾਰਕ ਦੀ ਵਿਕਰੀ 37 ਫੀਸਦੀ ਵਧੀ-
ਸਤੰਬਰ ’ਚ ਗਲੇਨਮਾਰਕ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ 37 ਫੀਸਦੀ ਵਧੀ। ਇਸ ਦਾ ਕਾਰਣ ਇਹ ਰਿਹਾ ਕਿ ਕੰਪਨੀ ਨੇ ਕੋਰੋਨਾ ਦੀਆਂ ਕਈ ਦਵਾਈਆਂ ਬਾਜ਼ਾਰ ’ਚ ਉਤਾਰੀਆਂ। ਸਿਪਲਾ ਨੇ ਵੀ ਕੋਰੋਨਾ ਦੀਆਂ ਕਈ ਦਵਾਈਆਂ ਉਤਾਰੀਆਂ ਅਤੇ ਇਸ ਦਾ ਅਸਰ ਉਸ ਦੀ ਵਿਕਰੀ ’ਤੇ ਵੀ ਦੇਖਣ ਨੂੰ ਮਿਲਿਆ। ਕੰਪਨੀ ਦੀ ਵਿਕਰੀ ਸਤੰਬਰ ’ਚ ਪਿਛਲੇ ਸਾਲ ਦੇ ਮੁਕਾਬਲੇ 16 ਫੀਸਦੀ ਵੱਧ ਰਹੀ। ਮੰਨਿਆ ਜਾ ਰਿਹਾ ਹੈ ਕਿ ਕੋਵਿਡ-19 ਦੀਆਂ ਦਵਾਈਆਂ ਦੀ ਅੱਗੇ ਵੀ ਫਾਰਮਾ ਸੈਕਟਰ ਦੀ ਵਿਕਰੀ ’ਚ ਅਹਿਮ ਭੂਮਿਕਾ ਹੋਵੇਗੀ।


Sanjeev

Content Editor

Related News