ਪੈਟ੍ਰੋਨੈਟ ਐੱਲ. ਐੱਨ. ਜੀ. ਦਾ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 7 ਫੀਸਦੀ ਘਟਿਆ

08/19/2020 2:27:41 AM

ਨਵੀਂ ਦਿੱਲੀ–ਪੈਟ੍ਰੋਨੈਟ ਐੱਲ. ਐੱਨ. ਜੀ. ਲਿਮ. ਦਾ ਚਾਲੂ ਵਿੱਤੀ ਸਾਲ ਦੀ ਜੂਨ 'ਚ ਖਤਮ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 7.1 ਫੀਸਦੀ ਘਟ ਕੇ 520.23 ਕਰੋੜ ਰੁਪਏ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਤਰਲ ਗੈਸ ਦਰਾਮਦ ਕੰਪਨੀ ਦੇ ਮੁਨਾਫੇ ਨੂੰ ਉਮੀਦ ਤੋਂ ਬਿਹਤਰ ਮੰਨਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਦਾ ਅਨੁਮਾਨ ਸੀ ਕਿ ਪਹਿਲੀ ਤਿਮਾਹੀ 'ਚ ਕੰਪਨੀ ਦਾ ਸ਼ੁੱਧ ਲਾਭ 490 ਕਰੋੜ ਰੁਪਏ ਦੇ ਲਗਭਗ ਰਹੇਗਾ।

ਕੋਵਿਡ-19 ਕਾਰਣ ਲਾਗੂ ਲਾਕਡਾਊਨ ਦਾ ਕੰਪਨੀ ਦੀ ਆਪ੍ਰੇਟਿੰਗ 'ਤੇ ਸੀਮਤ ਅਸਰ ਪਿਆ ਹੈ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਹੈ ਕਿ ਜੂਨ 'ਚ ਖਤਮ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 520.23 ਕਰੋੜ ਜਾਂ 3.47 ਰੁਪਏ ਪ੍ਰਤੀ ਸੰਦੇਸ਼ ਰਿਹਾ ਹੈ। ਇਹ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ ਦੇ 560.27 ਕਰੋੜ ਜਾਂ 3.74 ਰੁਪਏ ਪ੍ਰਤੀ ਸ਼ੇਅਰ ਦੀ ਤੁਲਨਾ 'ਚ 7.1 ਫੀਸਦੀ ਘੱਟ ਹੈ।

ਤਿਮਾਹੀ ਦੌਰਾਨ ਕੰਪਨੀ ਦੀ ਆਮਦਨ 43 ਫੀਸਦੀ ਘੱਟ ਕੇ 4,951.9 ਕਰੋੜ ਰੁਪਏ ਰਹਿ ਗਈ। ਕੰਪਨੀ ਨੇ ਕਿਹਾ ਕਿ 25 ਮਾਰਚ ਨੂੰ ਲਾਗੂ ਲਾਕਡਾਊਨ ਕਾਰਣ ਅਪ੍ਰੈਲ 'ਚ ਦੇਸ਼ ਦਾ ਐੱਲ.ਐੱਨ.ਜੀ. ਆਯਾਤ ਘੱਟ ਰਿਹਾ, ਕਿਉਂਕਿ ਇਸ ਦੌਰਾਨ ਉਪਭੋਗਤਾ ਉਦਯੋਗ ਅਸਥਾਈ ਰੂਪ ਨਾਲ ਬੰਦ ਸੀ।


Karan Kumar

Content Editor

Related News