ਵੇਦਾਂਤਾ ਸੇਜ਼ ਨੇ ਸਥਾਨਕ ਪੱਧਰ ''ਤੇ ਪੈਟਰੋਲੀਅਮ ਕੋਕ ਖਰੀਦਣ ਦੀ ਮੰਗੀ ਮਨਜ਼ੂਰੀ

11/13/2019 4:59:19 PM

ਨਵੀਂ ਦਿੱਲੀ—ਵੇਦਾਂਤਾ ਵਿਸ਼ੇਸ਼ ਆਰਥਿਕ ਖੇਤਰ (ਸੇਜ਼) ਨੇ ਸਰਕਾਰ ਤੋਂ ਓਡੀਸ਼ਾ 'ਚ ਸਥਾਨਕ ਰੂਪ ਨਾਲ ਕੈਲਸਿਨੇਡ ਪੈਟਰੋਲੀਅਮ ਕੋਕ ਖਰੀਦਣ ਦੀ ਆਗਿਆ ਮੰਗੀ ਹੈ। ਕੰਪਨੀ ਇਸ ਦੀ ਵਰਤੋਂ ਆਪਣੀ ਇਕਾਈ 'ਚ ਐਲੂਮੀਨੀਅਮ ਇਨਗਾਟਸ ਅਤੇ ਵਾਟਰ ਰਾਡ ਦੇ ਵਿਨਿਰਮਾਣ 'ਚ ਕਰੇਗੀ। ਕੰਪਨੀ ਦੇ ਅਨੁਰੋਧ 'ਤੇ ਮਨਜ਼ੂਰੀ ਬੋਰਡ 15 ਨਵੰਬਰ ਨੂੰ ਵਿਚਾਰ ਕਰੇਗਾ। ਮਨਜ਼ੂਰੀ ਬੋਰਡ ਸੇਜ਼ ਦੇ ਬਾਰੇ 'ਚ ਫੈਸਲਾ ਲੈਣ ਵਾਲੀ ਉੱਚ ਬਾਡੀਜ਼ ਹੈ। ਇਸ ਅੰਤਰ ਮੰਤਰਾਲੀ ਮਨਜ਼ੂਰੀ ਬੋਰਡ ਦੇ ਪ੍ਰਧਾਨ ਵਪਾਰਕ ਸਕੱਤਰ ਹਨ। ਕੰਪਨੀ ਨੇ ਇਹ ਮਨਜ਼ੂਰੀ ਇਸ ਲਈ ਮੰਗੀ ਹੈ ਕਿ ਕਿਉਂਕਿ ਸੇਜ ਦੇ ਬਾਹਰ ਕਿਸੇ ਵੀ ਸਮੱਗਰੀ ਦੀ ਖਰੀਦ ਨੂੰ ਆਯਾਤ ਮੰਨਿਆ ਜਾਂਦਾ ਹੈ। ਸੀਮਾ ਚਾਰਜ ਨਿਯਮਾਂ ਦੇ ਤਹਿਤ ਸੇਜ਼ ਨੂੰ ਵਿਦੇਸ਼ੀ ਇਕਾਈ ਮੰਨਿਆ ਜਾਂਦਾ ਹੈ। ਆਯਾਤਿਤ ਪੈਟਰੋਲੀਅਮ ਕੋਕ ਦੀ ਵਰਤੋਂ ਈਂਧਨ ਮਕਸਦ ਤੋਂ ਪ੍ਰਤੀਬੰਧਿਤ ਹੈ। ਮਨਜ਼ੂਰੀ ਬੋਰਡ ਦੇ ਏਜੰਡਾ ਪੱਤਰ ਮੁਤਾਬਕ ਇਕਾਈ ਨੇ ਆਪਣੇ ਅਧਿਕਤਰ ਸੰਚਾਲਨ ਨੂੰ ਲੈ ਕੇ ਕੈਲਸੀਨੇਡ ਪੈਟਰੋਲੀਅਮ ਦੀ ਸਥਾਨਕ ਬਾਜ਼ਾਰ ਤੋਂ ਖਰੀਦ ਦੀ ਮਨਜ਼ੂਰੀ ਦੀ ਅਪੀਲ ਕੀਤੀ ਹੈ। ਪਰ ਵਪਾਰਕ ਮੰਤਰਾਲੇ ਵਲੋਂ ਜਾਰੀ ਸੂਚਨਾ ਦੇ ਤਹਿਤ ਪੈਟਰੋਲੀਅਮ ਕੋਕ ਪ੍ਰਤੀਬੰਧਿਤ ਜਿੰਸ ਹੈ। ਹਾਲਾਂਕਿ ਕੰਪਨੀ ਨੇ ਕਿਹਾ ਕਿ ਓਡੀਸ਼ਾ ਦੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਸੇਜ਼ ਇਕਾਈ ਨੂੰ ਸਵਦੇਸ਼ੀ ਸਰੋਤ ਤੋਂ ਕੋਕ ਖਰੀਦਣ ਦੀ ਆਗਿਆ ਦੇ ਦਿੱਤੀ ਹੈ। ਕੰਪਨੀ ਦੇ ਅਨੁਸਾਰ ਯੂਨਿਟ ਨੂੰ ਕੱਚੇ ਮਾਲ ਦੇ ਰੂਪਲ 'ਚ ਇਸ ਕੋਕ ਦੀ ਲੋੜ ਹੈ। ਉਹ ਇਸ ਦੀ ਵਰਤੋਂ ਐਲੂਮੀਨੀਅਮ ਇਨਗਾਟਸ, ਵਾਇਰ ਰਡ ਅਤੇ ਬਿਲੇਟ ਬਣਾਉਣ 'ਚ ਕਰੇਗੀ।  ਸੇਜ਼ ਤੋਂ 2018-19 'ਚ 7 ਵੱਖ ਕਰੋੜ ਰੁਪਏ ਦਾ ਨਿਰਯਾਤ ਕਾਰੋਬਾਰ ਕੀਤਾ ਗਿਆ ਹੈ।

Aarti dhillon

This news is Content Editor Aarti dhillon