ਹੁਣ ਸਕੂਲ, ਹਸਪਤਾਲ ਅਤੇ ਮਕਾਨ ਦੇ ਆਲੇ-ਦੁਆਲੇ ਨਹੀਂ ਬਣਨਗੇ ਪੈਟਰੋਲ ਪੰਪ, ਨੇ ਜਾਰੀ ਕੀਤੇ ਨਿਰਦੇਸ਼

01/16/2020 1:23:11 PM

ਨਵੀਂ ਦਿੱਲੀ—ਪੈਟਰੋਲ ਪੰਪ ਨਾਲ ਵਾਤਾਵਰਣ 'ਤੇ ਪ੍ਰਤੀਕਲ ਅਸਰ ਪੈਣ ਨੂੰ ਲੈ ਕੇ ਚਿੰਤਿਤ ਦੇਸ਼ ਦੇ ਚੋਟੀ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤੇਲ ਮਾਰਕਟਿੰਗ ਕੰਪਨੀਆਂ ਨੂੰ ਸੁਨਿਸ਼ਚਿਤ ਕਰਨ ਨੂੰ ਕਿਹਾ ਹੈ ਕਿ ਪੈਟਰੋਲ ਪੰਪ ਸਕੂਲਾਂ, ਹਸਪਤਾਲਾਂ ਅਤੇ ਰਿਹਾਇਸ਼ੀ ਇਲਾਕਿਆਂ ਤੋਂ ਘੱਟੋ-ਘੱਟ 50 ਮੀਟਰ ਦੀ ਦੂਰੀ ਹੋਣੀ ਚਾਹੀਦੀ। ਰਾਸ਼ਟਰੀ ਹਰਿਤ ਅਧਿਕਰਨ ਦੇ ਨਿਰਦੇਸ਼ਾਂ ਦੇ ਆਲੋਕ 'ਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਿਛਲੇ ਹਫਤੇ ਨਵੇਂ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਤੇਲ ਕੰਪਨੀਆਂ ਨੂੰ ਅਜਿਹੇ ਨਵੇਂ ਪੈਟਰੋਲ ਪੰਪਾਂ 'ਤੇ ਵੈਪਰ ਰਿਕਵਰੀ (ਵੀ.ਆਰ.ਐੱਸ.) ਵੀ ਲਗਾਉਣ ਦਾ ਨਿਰਦੇਸ਼ ਦਿੱਤਾ ਹੈ,ਜਿਥ ਪ੍ਰਤੀ ਮਹੀਨੇ 300 ਕਿਲੋ ਮੀਟਰ ਸਪ੍ਰਿਟ ਵਿਕਣ ਦੀ ਸੰਭਾਵਨਾ ਹੈ। ਨਿਰਦੇਸ਼ 'ਚ ਕਿਹਾ ਗਿਆ ਹੈ ਕਿ ਵੀ.ਆਰ. ਐੱਸ. ਨਹੀਂ ਲਗਾਉਣ 'ਤੇ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਵੀ.ਆਰ.ਐੱਸ. ਦੀ ਕੀਮਤ ਦੇ ਬਰਾਬਰ ਵਾਤਾਵਰਣ ਹਰਜ਼ਾਨਾ ਲਗਾਏਗਾ ਅਤੇ ਪਾਲਨ ਨਹੀਂ ਕਰਨ 'ਤੇ ਉਸ 'ਤੇ ਅਨੁਪਾਤ 'ਚ ਹਰਜ਼ਾਨਾ ਵੱਧਦਾ ਜਾਵੇਗਾ।
ਆਈ.ਆਈ.ਟੀ. ਕਾਨਪੁਰ, ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਖੋਜ (ਨੀਰੀ), ਟੇਰੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਤੇ ਸੀ.ਪੀ.ਸੀ.ਬੀ. ਦੇ ਮੈਂਬਰਾਂ ਵਾਲੀ ਇਕ ਵਿਸ਼ੇਸ਼ਕ ਕਮੇਟੀ ਨੇ ਦੇਸ਼ 'ਚ ਨਵੇਂ ਪੈਟਰੋਲ ਪੰਪ ਲਗਾਉਣ ਲਈ ਦਿਸ਼ਾ-ਨਿਰਦੇਸ਼ ਤੈਅ ਕੀਤੇ ਹਨ। ਐੱਨ.ਜੀ.ਟੀ. ਦੇ ਨਿਰਦੇਸ਼ 'ਤੇ ਵਿਸ਼ੇਸ਼ਕ ਕਮੇਟੀ ਦਾ ਗਠਨ ਕੀਤਾ ਗਿਆ ਸੀ। ਨਿਰਦੇਸ਼ ਮੁਤਾਬਕ ਖੁਦਰਾ ਵਿਕਰੀ ਕੇਂਦਰ ਸਕੂਲ, ਹਸਪਤਾਲਾਂ ਅਤੇ ਰਿਹਾਇਸ਼ੀ ਇਲਾਕੇ ਤੋਂ 50 ਮੀਟਰ ਦੇ ਦਾਇਰੇ 'ਚ ਨਹੀਂ ਹੋਣੇ ਚਾਹੀਦੇ।


Aarti dhillon

Content Editor

Related News