ਸੋਮਵਾਰ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ, ਡੀਜ਼ਲ ਦੀਆਂ ਕੀਮਤਾਂ ਰਹੀਆਂ ਸਥਿਰ

03/25/2019 11:03:54 AM

ਨਵੀਂ ਦਿੱਲੀ — ਬੀਤੇ ਦਿਨੀਂ ਦੇਸ਼ ਵਿਚ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਉਤਾਰਅ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਮੰਦੀ ਕਾਰਨ ਡੀਜ਼ਲ ਦੀਆਂ ਕੀਮਤਾਂ ਵਿਚ ਰਾਹਤ ਦਾ ਦੌਰ ਜਾਰੀ ਹੈ। ਸੋਮਵਾਰ ਯਾਨੀ ਕਿ 25 ਮਾਰਚ 2019 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ ਵਿਚ 4 ਤੋਂ 5 ਪੈਸੇ ਦਾ ਵਾਧਾ ਕੀਤਾ ਗਿਆ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ 72.86 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ ਅਤੇ ਕੋਲਕਾਤਾ ਵਿਚ ਪੈਟਰੋਲ 74.93 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਮੁੰਬਈ ਵਿਚ ਪੈਟਰੋਲ 78.48 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਪੈਟਰੋਲ 75.67 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ      ਪੈਟਰੋਲ         ਡੀਜ਼ਲ

ਦਿੱਲੀ        72.86         66.60
ਮੁੰਬਈ        78.48         69.76
ਕੋਲਕਾਤਾ    74.93         68.39
ਚੇਨਈ        75.67         70.37
ਗੁਜਰਾਤ     70.15         69.42
ਹਰਿਆਣਾ   72.89         65.81
ਹਿਮਾਚਲ    71.79        64.57
J&K         75.84        66.57

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ       ਪੈਟਰੋਲ       ਡੀਜ਼ਲ

ਜਲੰਧਰ       72.73       65.40
ਲੁਧਿਆਣਾ    73.22       65.84
ਅੰਮ੍ਰਿਤਸਰ 73.31       65.93
ਪਟਿਆਲਾ    73.11       65.75
ਚੰਡੀਗੜ੍ਹ    68.90      63.33