ਅੱਜ ਡੀਜ਼ਲ ਦੀ ਕੀਮਤ ''ਚ ਹੋਈ ਕਟੌਤੀ, ਪੈਟਰੋਲ ਦੇ ਭਾਅ ਰਹੇ ਸਥਿਰ

12/16/2018 10:45:16 AM

ਨਵੀਂ ਦਿੱਲੀ—ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਹੋ ਰਹੀ ਸੀ ਪਰ ਸ਼ਨੀਵਾਰ ਨੂੰ ਭਾਵ 15 ਦਸਬੰਰ 2018 ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਮਾਮੂਲੀ ਵਾਧਾ ਹੋਇਆ। 15 ਦਸੰਬਰ ਨੂੰ ਪੈਟਰੋਲ ਦੀ ਕੀਮਤ 70.34 ਸੀ ਜੋ ਅੱਜ ਵੀ ਸਥਿਰ ਰਹੀ ਉੱਧਰ ਡੀਜ਼ਲ ਦੀ ਕੀਮਤ 'ਚ 12 ਪੈਸੇ ਦੀ ਕਟੌਤੀ ਹੋਈ ਜਿਸ ਤੋਂ ਬਾਅਦ ਅੱਜ ਕੀਮਤ 64.38 ਰੁਪਏ ਪ੍ਰਤੀ ਲੀਟਰ ਹੈ। ਉੱਧਰ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ 'ਚ ਇਕ ਲੀਟਰ ਪੈਟਰੋਲ ਦੀ ਕੀਮਤ 'ਚ 6 ਪੈਸੇ ਦਾ ਵਾਧਾ ਹੋਇਆ ਜਿਸ ਤੋਂ ਬਾਅਦ ਪੈਟਰੋਲ ਦੀ ਕੀਮਤ 75.96 ਰੁਪਏ ਪ੍ਰਤੀ ਲੀਟਰ ਹੋ ਗਈ ਅਤੇ ਡੀਜ਼ਲ ਦੀ ਕੀਮਤ 67.38 ਪ੍ਰਤੀ ਲੀਟਰ ਹੈ ਉੱਧਰ ਕੋਲਕਾਤਾ 'ਚ ਪੈਟਰੋਲ 72.43 ਤਾਂ ਡੀਜ਼ਲ 66.14, ਚੇਨਈ 'ਚ ਪੈਟਰੋਲ 73.00 ਤਾਂ ਡੀਜ਼ਲ 68.98 ਪ੍ਰਤੀ ਲੀਟਰ ਵਿਕ ਰਿਹਾ ਹੈ। 


ਜਲੰਧਰ 'ਚ ਪੈਟਰੋਲ 17 ਪੈਸੇ ਸਸਤਾ
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ ਅੱਜ 17 ਪੈਸੇ ਸਸਤਾ ਹੋ ਕੇ 75.35 ਰੁਪਏ, ਲੁਧਿਆਣਾ 'ਚ 75.81 ਰੁਪਏ, ਅੰਮ੍ਰਿਤਸਰ 75.96 ਰੁਪਏ, ਪਟਿਆਲਾ 'ਚ 75.84 ਰੁਪਏ ਅਤੇ ਚੰਡੀਗੜ੍ਹ 'ਚ 66.50 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

Aarti dhillon

This news is Content Editor Aarti dhillon