ਛੇ ਦਿਨ ਬਾਅਦ ਪੈਟਰੋਲ ਦੀ ਕੀਮਤ ਘਟੀ, ਡੀਜ਼ਲ ਵੀ ਸਸਤਾ

08/18/2019 4:54:16 PM

ਨਵੀਂ ਦਿੱਲੀ—ਲਗਾਤਾਰ ਛੇ ਦਿਨ ਤੱਕ ਸਥਿਰ ਰਹਿਣ ਦੇ ਬਾਅਦ ਐਤਵਾਰ ਨੂੰ ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ 'ਚ ਗਿਰਾਵਟ ਦੇਖੀ ਗਈ ਜਦੋਂਕਿ ਡੀਜ਼ਲ ਲਗਾਤਾਰ ਦੂਜੇ ਦਿਨ ਸਸਤਾ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਪੈਟਰੋਲ ਅੱਠ ਪੈਸੇ ਸਸਤਾ ਹੋ ਕੇ 05 ਜੁਲਾਈ ਦੇ ਬਾਅਦ ਹੇਠਲੇ ਪੱਧਰ 71.91 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਡੀਜ਼ਲ ਦੀ ਕੀਮਤ ਵੀ 12 ਪੈਸੇ ਘਟ ਕੇ 65.26 ਰੁਪਏ ਪ੍ਰਤੀ ਲੀਟਰ ਰਹੀ ਜੋ 05 ਜੁਲਾਈ ਦੇ ਬਾਅਦ ਦਾ ਹੇਠਲਾ ਪੱਧਰ ਹੈ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੇ 60 ਡਾਲਰ ਪ੍ਰਤੀ ਬੈਰਲ ਦੇ ਹੇਠਾਂ ਬਣੇ ਰਹਿਣ ਕਾਰਨ ਦੋਵਾਂ ਜੀਵਾਸ਼ਮ ਈਂਧਣਾਂ 'ਚ ਇਹ ਨਰਮੀ ਦੇਖਣ ਨੂੰ ਮਿਲੀ ਹੈ। ਮੁੰਬਈ ਅਤੇ ਕੋਲਕਾਤਾ 'ਚ ਵੀ ਪੈਟਰੋਲ ਅੱਠ-ਅੱਠ ਪੈਸੇ ਸਸਤਾ ਹੋ ਕੇ ਕ੍ਰਮਵਾਰ 77.57 ਰੁਪਏ ਅਤੇ 74.61 ਰੁਪਏ ਪ੍ਰਤੀ ਲੀਟਰ ਰਹਿ ਗਿਆ। ਉੱਧਰ ਚੇਨਈ 'ਚ ਇਸ ਦਾ ਮੁੱਲ ਨੌ ਪੈਸੇ ਘਟ ਹੋ ਕੇ 74.69 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ। ਡੀਜ਼ਲ ਕੋਲਕਾਤਾ 'ਚ 12 ਪੈਸੇ ਸਸਤਾ ਹੋ ਕੇ 65.26 ਰੁਪਏ, ਮੁੰਬਈ 'ਚ 13 ਪੈਸੇ ਸਸਤਾ ਹੋ ਕੇ 67.64 ਰੁਪਏ ਅਤੇ ਚੇਨਈ 'ਚ 15 ਪੈਸੇ ਸਸਤਾ ਹੋ ਕੇ 68.95 ਰੁਪਏ ਪ੍ਰਤੀ ਲੀਟਰ ਰਿਹਾ ਹੈ। ਤੇਲ ਮਾਰਕਟਿੰਗ ਦੈਨਿਕ ਆਧਾਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ ਅਤੇ ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਂਆਂ ਕੀਮਤਾਂ ਪ੍ਰਭਾਵੀ ਹੁੰਦੀਆਂ ਹਨ।

Aarti dhillon

This news is Content Editor Aarti dhillon