ਵੱਡੀ ਖ਼ਬਰ! GST ਲਾਉਣ ਨਾਲ ਇੰਨਾ ਸਸਤਾ ਹੋ ਜਾਵੇਗਾ ਪੈਟਰੋਲ, ਡੀਜ਼ਲ

03/04/2021 4:03:12 PM

ਨਵੀਂ ਦਿੱਲੀ- ਪੈਟਰੋਲ ਇਸ ਸਮੇਂ 100 ਰੁਪਏ ਦੇ ਨਜ਼ਦੀਕ ਪਹੁੰਚ ਚੁੱਕਾ ਹੈ, ਉੱਥੇ ਹੀ ਡੀਜ਼ਲ ਵੀ 82 ਰੁਪਏ ਤੋਂ ਮਹਿੰਗਾ ਵਿਕ ਰਿਹਾ ਹੈ। ਇਸ ਵਿਚਕਾਰ ਐੱਸ. ਬੀ. ਆਈ. ਦੇ ਅਰਥਸ਼ਾਸਤਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਇਨ੍ਹਾਂ ਨੂੰ ਜੀ. ਐੱਸ. ਟੀ. ਦੇ ਦਾਇਰੇ ਵਿਚ ਲਿਆਂਦਾ ਜਾਂਦਾ ਹੈ ਤਾਂ ਦੇਸ਼ ਭਰ ਵਿਚ ਪੈਟਰੋਲ ਦੀ ਕੀਮਤ 75 ਰੁਪਏ ਅਤੇ ਡੀਜ਼ਲ ਦੀ 68 ਰੁਪਏ ਪ੍ਰਤੀ ਲਿਟਰ ਤੱਕ ਆ ਸਕਦੀ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਇਹ ਸਾਰੀ ਗਣਨਾ ਕੱਚੇ ਤੇਲ ਦੀ ਕੀਮਤ 60 ਡਾਲਰ ਪ੍ਰਤੀ ਬੈਰਲ ਅਤੇ 73 ਰੁਪਏ ਪ੍ਰਤੀ ਡਾਲਰ ਐਕਸਚੇਂਜ ਦਰ ਨੂੰ ਆਧਾਰ ਮੰਨ ਕੇ ਕੀਤੀ ਗਈ ਹੈ।

ਇਹ ਵੀ ਪੜ੍ਹੋ- ਇਸ ਬੈਂਕ 'ਚ ਹੈ ਖ਼ਾਤਾ ਤਾਂ ਜਲਦ ਕਰ ਲਓ ਕੰਮ, ਦੋ ਦਿਨ ਹੋ ਸਕਦੀ ਹੈ ਪ੍ਰੇਸ਼ਾਨੀ

SBI ਦੇ ਅਰਥਸ਼ਾਸਤਰੀਆਂ ਮੁਤਾਬਕ, ਇਸ ਨਾਲ ਕੇਂਦਰ ਤੇ ਸੂਬਿਆਂ ਦੇ ਮਾਲੀਆ ਵਿਚ ਸਿਰਫ਼ 1 ਲੱਖ ਕਰੋੜ ਰੁਪਏ ਦੀ ਕਮੀ ਆਵੇਗੀ, ਜੋ ਕਿ ਜੀ. ਡੀ. ਪੀ. ਦਾ 0.4 ਫ਼ੀਸਦੀ ਹੈ। SBI ਦੇ ਅਰਥਸ਼ਾਸਤਰੀਆਂ ਨੇ ਇਹ ਵੀ ਕਿਹਾ ਕਿ ਜੇਕਰ ਪੈਟਰੋਲ ਦੀ ਖ਼ਪਤ 10 ਫ਼ੀਸਦੀ ਅਤੇ ਡੀਜ਼ਲ ਦੀ ਖ਼ਪਤ 15 ਫ਼ੀਸਦੀ ਵੱਧ ਜਾਂਦੀ ਹੈ ਤਾਂ ਇਸ 1 ਲੱਖ ਕਰੋੜ ਰੁਪਏ ਦੇ ਮਾਲੀਏ ਘਾਟੇ ਦੀ ਵੀ ਭਰਪਾਈ ਹੋ ਜਾਵੇਗੀ। ਐੱਸ. ਬੀ. ਆਈ. ਦੇ ਅਰਥਸ਼ਾਸਤਰੀਆਂ ਨੇ ਪੈਟਰੋਲ ਲਈ ਸੈੱਸ 30 ਰੁਪਏ ਅਤੇ ਡੀਜ਼ਲ ਲਈ 20 ਰੁਪਏ ਮੰਨਦੇ ਹੋਏ 28 ਫ਼ੀਸਦੀ ਜੀ. ਐੱਸ. ਟੀ. ਦਰ ਨਾਲ ਪੈਟਰੋਲ-ਡੀਜ਼ਲ ਕੀਮਤਾਂ ਦਾ ਹਿਸਾਬ ਲਾਇਆ ਹੈ। ਸੈੱਸ ਤੋਂ ਮਿਲੀ ਰਕਮ ਸੂਬੇ ਤੇ ਕੇਂਦਰ ਬਰਾਬਰ ਵੰਡ ਸਕਦੇ ਹਨ।

ਇਹ ਵੀ ਪੜ੍ਹੋ- ਸੋਨੇ 'ਚ ਗਿਰਾਵਟ, ਰਿਕਾਰਡ ਤੋਂ 11,500 ਰੁ: ਡਿੱਗਾ, ਜਾਣੋ 10 ਗ੍ਰਾਮ ਦਾ ਮੁੱਲ

ਪੈਟਰੋਲ-ਡੀਜ਼ਲ 'ਤੇ ਜੀ. ਐੱਸ. ਟੀ. ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਇ

Sanjeev

This news is Content Editor Sanjeev