ਆਮ ਜਨਤਾ ਨੂੰ ਰਾਹਤ, ਪੈਟਰੋਲ 21 ਅਤੇ ਡੀਜ਼ਲ 11 ਪੈਸੇ ਹੋਇਆ ਸਸਤਾ

10/18/2018 10:11:05 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਰਾਹਤ ਦੀ ਖਬਰ ਹੈ। ਕੱਲ ਜਿਥੇ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ ਤਾਂ ਅੱਜ ਪੈਟਰੋਲ ਅਤੇ ਡੀਜ਼ਲ ਸਸਤਾ ਹੋਇਆ ਹੈ। ਪੈਟਰੋਲ ਦੀ ਕੀਮਤ 'ਚ 21 ਪੈਸੇ ਅਤੇ ਡੀਜ਼ਲ 'ਚ 11 ਪੈਸੇ ਦੀ ਕਟੌਤੀ ਹੋਈ ਹੈ। ਇਸ ਤੋਂ ਬਾਅਦ ਦਿੱਲੀ 'ਚ ਪੈਟਰੋਲ, ਡੀਜ਼ਲ ਕ੍ਰਮਵਾਰ 82.62 ਅਤੇ 75.58 ਰੁਪਏ ਲੀਟਰ ਵਿਕ ਰਿਹਾ ਹੈ ਤਾਂ ਮੁੰਬਈ 'ਚ ਕੀਮਤ 88.08 ਅਤੇ 79.24 ਰੁਪਏ ਲੀਟਰ ਹੈ।
5 ਅਕਤੂਬਰ ਨੂੰ ਕੇਂਦਰ ਸਰਕਾਰ ਅਤੇ ਬੀ.ਜੇ.ਪੀ. ਸ਼ਾਸਿਤ ਸੂਬਿਆਂ ਦੀ ਵਲੋਂ ਕੀਮਤਾਂ 'ਚ 2.50-2.50 ਰੁਪਏ ਦੀ ਕਟੌਤੀ ਦੇ ਬਾਅਦ ਤੋਂ ਪੈਟਰੋਲ-ਡੀਜ਼ਲ ਲਗਾਤਾਰ ਮਹਿੰਗਾ ਹੋ ਰਿਹਾ ਸੀ। ਡੀਜ਼ਲ ਦੀ ਕੀਮਤ 'ਚ ਕੇਂਦਰ ਸਰਕਾਰ ਵਲੋਂ ਮਿਲੀ 2.50 ਰੁਪਏ ਦੀ ਰਾਹਤ ਤਾਂ ਖਤਮ ਹੋ ਚੁੱਕੀ ਹੈ। ਵੀਰਵਾਰ ਨੂੰ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਸੀ। ਕਰੀਬ 2 ਹਫਤੇ ਬਾਅਦ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। 
ਚੇਨਈ 'ਚ ਪੈਟਰੋਲ 22 ਪੈਸੇ ਸਸਤਾ ਹੋਇਆ ਹੈ ਅਤੇ ਇਥੇ ਇਸ ਦੀ ਤਾਜ਼ਾ ਕੀਮਤ 85.88 ਰੁਪਏ ਪ੍ਰਤੀ ਲੀਟਰ ਹੈ। ਡੀਜ਼ਲ 'ਚ 11 ਪੈਸੇ ਦੀ ਕਟੌਤੀ ਦੇ ਬਾਅਦ ਇਥੇ 
79.93 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਵੀ ਪੈਟਰੋਲ ਡੀਜ਼ਲ 21 ਅਤੇ 11 ਪੈਸੇ ਸਸਤਾ ਹੋਇਆ ਹੈ ਅਤੇ ਇਥੇ ਨਵੀਂ ਦਰ 84.44 ਅਤੇ 77.43 ਰੁਪਏ ਪ੍ਰਤੀ ਲੀਟਰ ਹੈ।

aarti

This news is Content Editor aarti