ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਉਛਾਲ, 90 ਦੇ ਪਾਰ ਪਹੁੰਚੇ ਭਾਅ

12/07/2020 10:46:21 AM

ਨਵੀਂ ਦਿੱਲੀ — ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕੀਤਾ ਹੈ। ਆਮਤੌਰ 'ਤੇ ਦੋਵਾਂ ਇੰਧਣਾਂ ਦੀਆਂ ਕੀਮਤਾਂ 'ਚ ਵਾਧਾ 10-20 ਪੈਸੇ ਵਿਚਕਾਰ ਵਾਧਾ ਕੀਤਾ ਜਾਂਦਾ ਹੈ ਪਰ ਅੱਜ ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਪੈਟਰੋਲ 30 ਤੋਂ 33 ਪੈਸੇ ਅਤੇ ਡੀਜ਼ਲ 25 ਤੋਂ 31 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਜਿਸ ਕਾਰਨ ਵਪਾਰਕ ਸ਼ਹਿਰ ਮੁੰਬਈ ਵਿਚ ਡੀਜ਼ਲ ਦੀ ਕੀਮਤ ਅੱਜ 80 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ 90 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਦਿੱਲੀ ਵਿਚ ਪੈਟਰੋਲ ਅੱਜ 83.71 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 73.87 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਵਪਾਰਕ ਸ਼ਹਿਰ ਮੁੰਬਈ 'ਚ ਪੈਟਰੋਲ ਦੀ ਕੀਮਤ 90.34 ਰੁਪਏ ਅਤੇ ਡੀਜ਼ਲ ਦੀ ਕੀਮਤ 80.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਚੇਨਈ 'ਚ ਕੀਮਤਾਂ ਕ੍ਰਮਵਾਰ 86.51 ਰੁਪਏ ਅਤੇ 79.21 ਰੁਪਏ ਪ੍ਰਤੀ ਲੀਟਰ ਹਨ। ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 85.19 ਰੁਪਏ ਅਤੇ ਡੀਜ਼ਲ 77.44 ਰੁਪਏ ਪ੍ਰਤੀ ਲੀਟਰ ਹੋ ਗਈ ਹੈ। 

ਇਹ ਵੀ ਦੇਖੋ : ਸਾਵਧਾਨ! Amazon ਅਤੇ Apple ਦੇ ਨਾਂ 'ਤੇ ਹੋ ਰਹੀ ਹੈ ਇਸ ਤਰੀਕੇ ਨਾਲ ਧੋਖਾਧੜੀ

ਅੱਜ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤ ਪ੍ਰਤੀ ਲੀਟਰ ਰੁਪਿਆ ਦੇ ਹਿਸਾਬ ਨਾਲ ਇਸ ਤਰ੍ਹਾਂ ਰਹੀਆਂ।

ਸ਼ਹਿਰ      ਪੈਟਰੋਲ            ਡੀਜ਼ਲ

ਦਿੱਲੀ        83.71           73.87
ਮੁੰਬਈ       90.34            80.51
ਚੇਨਈ       86.51            79.21
ਕੋਲਕਾਤਾ   85.19            77.44

ਇਹ ਵੀ ਦੇਖੋ : GST : 5 ਕਰੋੜ ਰੁਪਏ ਤੱਕ ਦੇ ਕਾਰੋਬਾਰ ਵਾਲੀਆਂ ਇਕਾਈਆਂ ਲਈ ਨਵੀਂ ਸਕੀਮ

ਨੋਟ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਆਏ ਵੱਡੇ ਉਛਾਲ ਕਾਰਨ ਤੁਹਾਡੀ ਜੇਬ ਉੱਤੇ ਵਧੇ ਬੋਝ ਕਾਰਨ ਤੁਹਾਨੂੰ ਹੋ ਰਹੇ ਵਿੱਤੀ ਘਾਟੇ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur