ਪੈਟਰੋਲ-ਡੀਜ਼ਲ ਦੀਆਂ ਕੀਮਤਾਂ ''ਚ 6 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਵਾਧਾ

09/18/2019 9:57:11 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੋਂ ਜੇਕਰ ਤੁਸੀਂ ਪ੍ਰੇਸ਼ਾਨ ਹੋ ਤਾਂ ਆਉਣ ਵਾਲੇ ਦਿਨਾਂ 'ਚ ਤੁਹਾਡੀ ਜੇਬ 'ਤੇ ਹੋਰ ਬੋਝ ਵਧ ਸਕਦਾ ਹੈ। ਸਰਕਾਰ ਇਕ ਪਾਸੇ ਸਲੋਅਡਾਊਨ ਤੋਂ ਨਿਪਟਣ ਲਈ ਹਰ ਮੁਮਕਿਨ ਕੋਸ਼ਿਸ਼ ਕਰ ਰਹੀ ਹੈ ਅਤੇ ਦੂਜੇ ਪਾਸੇ ਇਸ ਗੱਲ ਦਾ ਖਦਸ਼ਾ ਵਧ ਗਿਆ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 5-6 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।
ਸਾਊਦੀ ਅਰਬ ਦੀ ਕੰਪਨੀ ਅਰਾਮਕੋ ਦੇ ਤੇਲ ਦੇ ਖੂਹਾਂ 'ਚ ਸ਼ਨੀਵਾਰ ਨੂੰ ਕਰੀਬ 10 ਡਰੋਨਾਂ ਨੇ ਹਮਲਾ ਕੀਤਾ। ਇਸ ਘਟਨਾ ਦੇ ਬਾਅਦ ਤੋਂ ਹੀ ਗਲੋਬਲ ਮਾਰਕਿਟ 'ਚ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਆਉਣ ਲੱਗੀ ਸੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸਿਰਫ ਕਰੂਡ ਦੀਆਂ ਕੀਮਤਾਂ 'ਚ ਤੇਜ਼ੀ ਵੀ ਸਲੋਅਡਾਊਨ ਦਾ ਅਸਰ ਵਧਾ ਸਕਦੀ ਹੈ।
ਅਰਾਮਕੋ 'ਚ ਅੱਗ ਲੱਗਣ ਦੀ ਵਜ੍ਹਾ ਨਾਲ ਕਰੂਡ ਦੀ ਗਲੋਬਲ ਸਪਲਾਈ 'ਚ 5 ਫੀਸਦੀ ਦੀ ਕਮੀ ਆਈ ਹੈ। ਭਾਰਤ ਆਪਣੀ ਲੋੜ ਦਾ ਕਰੀਬ 80 ਫੀਸਦੀ ਤੋਂ ਜ਼ਿਆਦਾ ਕਰੂਡ ਆਇਲ ਇੰਪੋਰਟ ਕਰਦਾ ਹੈ।
ਕੋਟਕ ਇੰਸਟੀਟਿਊਸ਼ਨਲ ਇਕਵਟੀਜ਼ ਦੇ ਐਨਾਲਿਸਟ ਨੇ ਇਕ ਨੋਟ 'ਚ ਕਿਹਾ ਕਿ ਗਲੋਬਲ ਕਰੂਡ ਪ੍ਰਾਈਸ ਵਧਣ ਨਾਲ ਆਇਲ ਮਾਰਕਿਟ ਕੰਪਨੀਆਂ ਨੂੰ ਨੁਕਸਾਨ ਹੋਵੇਗਾ। ਨੋਟ ਮੁਤਾਬਕ ਕੀਮਤ 'ਚ 10 ਡਾਲਰ ਪ੍ਰਤੀ ਬੈਰਲ ਦੇ ਵਾਧੇ ਨਾਲ ਆਇਲ ਮਾਰਕਟਿੰਗ ਕੰਪਨੀਆਂ ਲਈ ਡੀਜ਼ਲ ਅਤੇ ਗੈਸੋਲਿਨ ਦੀਆਂ ਕੀਮਤਾਂ 'ਚ 5 ਤੋਂ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਵੇਗਾ।

Aarti dhillon

This news is Content Editor Aarti dhillon