ਵੱਡਾ ਝਟਕਾ! ਬੰਗਾਲ ਚੋਣਾਂ ਪਿੱਛੋਂ ਇੰਨਾ ਮਹਿੰਗਾ ਹੋ ਸਕਦਾ ਹੈ ਪੈਟਰੋਲ, ਡੀਜ਼ਲ

04/22/2021 1:38:28 PM

ਨਵੀਂ ਦਿੱਲੀ- ਬੰਗਾਲ ਵਿਧਾਨ ਸਭਾ ਚੋਣਾਂ ਪਿੱਛੋਂ ਪੈਟਰੋਲ-ਡੀਜ਼ਲ ਕੀਮਤਾਂ ਵਿਚ 2-3 ਰੁਪਏ ਦਾ ਵਾਧਾ ਹੋ ਸਕਦਾ ਹੈ। ਸਰਕਾਰੀ ਸੂਤਰਾਂ ਮੁਤਾਬਕ, ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਤੇਲ ਕੰਪਨੀਆਂ ਨੂੰ ਘਾਟਾ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਵਿਧਾਨ ਸਭਾ ਚੋਣਾਂ ਹੋਣ ਮਗਰੋਂ ਇਨ੍ਹਾਂ ਦੀਆਂ ਕੀਮਤਾਂ ਵੱਧ ਸਕਦੀਆਂ ਹਨ। ਬੰਗਾਲ ਵਿਧਾਨ ਸਭਾ ਚੋਣਾਂ 2 ਮਈ ਨੂੰ ਖ਼ਤਮ ਹੋਣਗੀਆਂ। ਇਹ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਸਰਕਾਰਾਂ ਚੋਣਾਂ ਦੌਰਾਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਨਤਾ ਨੂੰ ਲੁਭਾਉਣ ਲਈ ਨਹੀਂ ਵਧਾਉਂਦੀਆਂ ਹਨ।

ਇਸ ਸਾਲ ਪੈਟਰੋਲ-ਡੀਜ਼ਲ ਕੀਮਤਾਂ ਵਿਚ ਜਨਵਰੀ ਦੌਰਾਨ 10 ਵਾਰ ਅਤੇ ਫਰਵਰੀ ਵਿਚ 16 ਵਾਰ ਵਾਧਾ ਹੋਇਆ ਸੀ, ਜਦੋਂ ਕਿ ਮਾਰਚ ਵਿਚ 3 ਵਾਰ ਅਤੇ ਅਪ੍ਰੈਲ ਵਿਚ 2 ਵਾਰ ਕੀਮਤਾਂ ਵਿਚ ਕਟੌਤੀ ਕੀਤੀ ਗਈ ਹੈ। ਇਸ ਲਿਹਾਜ ਨਾਲ 2021 ਵਿਚ ਪੈਟਰੋਲ-ਡੀਜ਼ਲ ਕੀਮਤਾਂ ਵਿਚ 26 ਵਾਰ ਵਾਧਾ ਅਤੇ 4 ਵਾਰ ਕਟੌਤੀ ਹੋਈ ਹੈ। ਇਸ ਵਿਚਕਾਰ ਜ਼ਿਆਦਾਤਰ ਦਿਨ ਕੀਮਤਾਂ ਸਥਿਰ ਰਹੀਆਂ ਅਤੇ 15 ਅਪ੍ਰੈਲ ਨੂੰ ਆਖ਼ਰੀ ਵਾਰ ਪੈਟਰੋਲ-ਡੀਜ਼ਲ ਕੀਮਤਾਂ ਵਿਚ ਤਬਦੀਲੀ ਕੀਤੀ ਗਈ ਸੀ ਅਤੇ ਹੁਣ ਤੱਕ ਲਗਾਤਾਰ ਕੀਮਤਾਂ ਸਥਿਰ ਹਨ।

ਇਹ ਵੀ ਪੜ੍ਹੋ- ਕੋਵਿਡ-19: ਸਰਕਾਰ ਦੀਆਂ ਇਨ੍ਹਾਂ ਸ਼ਾਨਦਾਰ ਸਕੀਮਾਂ 'ਤੇ FD ਤੋਂ ਵੱਧ ਕਮਾਓ ਪੈਸਾ

ਫਰਵਰੀ 'ਚ ਕੱਚਾ ਤੇਲ 61 ਡਾਲਰ ਸੀ, ਜੋ ਹੁਣ 66 'ਤੇ ਹੈ
ਇਸ ਸਾਲ ਫਰਵਰੀ ਵਿਚ ਕੱਚੇ ਤੇਲ ਦੀ ਕੀਮਤ 61 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਰਹੀ ਸੀ, ਜੋ ਮਾਰਚ ਵਿਚ 64 ਡਾਲਰ 'ਤੇ ਪਹੁੰਚ ਗਈ। ਉੱਥੇ ਹੀ, ਹੁਣ ਇਹ 65-66 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਹੈ। ਲਿਹਾਜਾ ਆਉਣ ਵਾਲੇ ਦਿਨਾਂ ਵਿਚ ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਸ ਨਾਲ 90 ਰੁਪਏ ਪ੍ਰਤੀ ਲਿਟਰ ਤੋਂ ਉਪਰ ਵਿਕ ਰਿਹਾ ਪੈਟਰੋਲ ਹੋਰ ਮਹਿੰਗਾ ਹੋਵੇਗਾ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਭਾਰਤ ਨੂੰ ਅਗਸਤ ਤੱਕ ਮਿਲ ਜਾਏਗਾ ਇਹ ਚੌਥਾ ਕੋਵਿਡ-19 ਟੀਕਾ

► ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਕਰੋ ਟਿਪਣੀ

Sanjeev

This news is Content Editor Sanjeev