Petrol-Diesel Price : ਤੇਲ ਦੀਆਂ ਕੀਮਤਾਂ ''ਚ ਮਹਿੰਗਾਈ ਦੀ ਅੱਗ, ਜਾਣੋ ਨਵੇਂ ਰੇਟ

03/29/2022 12:15:51 PM

ਬਿਜਨੈੱਸ ਡੈਸਕ- ਮੰਗਲਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਹੋਇਆ ਹੈ। ਪੈਟਰੋਲ ਦੇ ਭਾਅ 76 ਤੋਂ 85 ਪੈਸੇ ਵਧੇ ਹਨ ਤਾਂ ਡੀਜ਼ਲ ਦੇ ਭਾਅ ਵੀ 67 ਤੋਂ 75 ਪੈਸੇ ਤੱਕ ਵਧੇ ਹਨ। ਦਿੱਲੀ 'ਚ ਪੈਟਰੋਲ ਦੇ ਭਾਅ 'ਚ 80 ਪੈਸੇ ਅਤੇ ਡੀਜ਼ਲ ਦੇ ਭਾਅ 'ਚ 70 ਪੈਸੇ ਦਾ ਵਾਧਾ ਹੋਇਆ ਹੈ। ਮੁੰਬਈ 'ਚ ਪੈਟਰੋਲ ਦੇ ਭਾਅ 85 ਪੈਸੇ ਅਤੇ ਡੀਜ਼ਲ ਦੇ ਭਾਅ 75 ਪੈਸੇ ਵਧੇ ਹਨ। ਕੋਲਕਾਤਾ 'ਚ ਪੈਟਰੋਲ ਦੇ ਭਾਅ 83 ਪੈਸੇ, ਡੀਜ਼ਲ ਦੇ ਭਾਅ 70 ਪੈਸੇ ਵਧੇ ਹਨ। ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੇ ਭਾਅ 'ਚ 76 ਪੈਸੇ, ਡੀਜ਼ਲ ਦੇ ਭਾਅ 'ਚ 67 ਪੈਸੇ ਵਾਧਾ ਹੋਇਆ ਹੈ। 
ਜਾਣੋ ਪ੍ਰਮੁੱਖ ਮਹਾਨਗਰਾਂ 'ਚ ਕਿੰਨੀ ਹੈ ਕੀਮਤ
ਸ਼ਹਿਰ        ਪੈਟਰੋਲ      ਡੀਜ਼ਲ
ਦਿੱਲੀ         100.21      91.47
ਮੁੰਬਈ        115.04      99.25
ਕੋਲਕਾਤਾ     109.68      94.62 
ਚੇਨਈ         105.94      96
(ਪੈਟਰੋਲ-ਡੀਜ਼ਲ ਦੀ ਕੀਮਤ ਰੁਪਏ ਪ੍ਰਤੀ ਲੀਟਰ 'ਚ ਹੈ)
ਸਰਕਾਰ ਦੇ ਰਾਜਨੀਤਿਕ ਵਿਰੋਧੀਆਂ ਦਾ ਦੋਸ਼ ਸੀ ਕਿ ਪੰਜ ਸੂਬਿਆਂ ਦੀਆਂ ਚੋਣਾਂ ਦੇ ਕਾਰਨ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ ਮੁੱਲ ਵਧਾਉਣ ਤੋਂ ਰੋਕ ਰੱਖਿਆ ਸੀ। ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦਾ ਭਾਅ 112 ਡਾਲਰ ਪ੍ਰਤੀ ਬੈਰਲ ਪਹੁੰਚਣ ਤੋਂ ਬਾਅਦ ਐਤਵਾਰ ਨੂੰ ਤੇਲ ਕੰਪਨੀਆਂ ਨੇ ਡੀਜ਼ਲ ਦੇ ਥੋਕ ਖਰੀਦਾਰਾਂ ਲਈ ਮੁੱਲ 'ਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਤੇਲ ਡੀਲਰਾਂ ਦਾ ਕਹਿਣਾ ਹੈ ਕਿ ਖੁਦਰਾ ਮੁੱਲ 'ਚ ਹੌਲੀ-ਹੌਲੀ ਵਾਧਾ ਕੀਤਾ ਜਾਵੇਗਾ।
ਜਾਣੋ ਤੁਹਾਡੇ ਸ਼ਹਿਰ 'ਚ ਕਿੰਨਾ ਹੈ ਭਾਅ
ਪੈਟਰੋਲ ਡੀਜ਼ਲ ਦੀ ਕੀਮਤ ਤੁਸੀਂ ਐੱਸ.ਐੱਮ.ਐੱਸ.ਦੇ ਰਾਹੀਂ ਵੀ ਜਾਣ ਸਕਦੇ ਹੋ। ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਾ ਕੇ ਤੁਹਾਨੂੰ ਆਰ.ਐੱਸ.ਪੀ. ਅਤੇ ਆਪਣੇ ਸ਼ਹਿਰ ਦਾ ਕੋਡ  9224992249 ਨੰਬਰ 'ਤੇ ਭੇਜਣਾ ਹੋਵੇਗਾ। ਹਰ ਸ਼ਹਿਰ ਦਾ ਕੋਡ ਵੱਖ-ਵੱਖ ਹੈ ਜੋ ਤੁਹਾਨੂੰ ਆਈ.ਓ.ਸੀ.ਐੱਲ. ਦੀ ਵੈੱਬਸਾਈਟ ਤੋਂ ਮਿਲ ਜਾਵੇਗਾ। 
20 ਰੁਪਏ ਤੱਕ ਵਧ ਸਕਦੇ ਹਨ ਭਾਅ
ਕ੍ਰਿਸਿਲ ਰਿਸਰਚ ਦੀ ਇਕ ਰਿਪੋਰਟ ਮੁਤਾਬਕ ਆਇਲ ਮਾਰਕਟਿੰਗ ਕੰਪਨੀਆਂ ਦੇ ਨੁਕਸਾਨ ਦੀ ਭਰਪਾਈ ਲਈ ਪੈਟਰੋਲ-ਡੀਜ਼ਲ ਦੀ ਕੀਮਤ 'ਚ 15 ਤੋਂ 20 ਰੁਪਏ ਦਾ ਵਾਧਾ ਹੋਵੇਗਾ। ਇਸ ਲਿਹਾਜ਼ ਨਾਲ ਦੇਖੀਏ ਤਾਂ ਪੈਟਰੋਲ-ਡੀਜ਼ਲ ਦੀ ਕੀਮਤ 'ਚ ਅਜੇ ਹੋਰ 18 ਰੁਪਏ ਦਾ ਵਾਧਾ ਹੋ ਸਕਦਾ ਹੈ। 
ਮੂਡੀਜ਼ ਨੇ ਕੀਤਾ ਸੀ ਦਾਅਵਾ ਹੌਲੀ-ਹੌਲੀ ਵਧਣਗੇ ਭਾਅ
ਪਿਛਲੇ ਦਿਨੀਂ ਮੂਡੀਜ਼ ਰੇਟਿੰਗ ਏਜੰਸੀ ਨੇ ਰਿਪੋਰਟ ਜਾਰੀ ਕਰ ਕਿਹਾ ਸੀ ਕਿ ਭਾਰਤ ਨੇ ਟਾਪ ਫਿਊਲ ਰਿਟੇਲਰਸ IOC, BPCL ਅਤੇ HPCL ਨੂੰ ਨਵੰਬਰ ਤੋਂ ਮਾਰਚ ਦੇ ਵਿਚਾਲੇ ਕਰੀਬ 2.25 ਅਰਬ ਡਾਲਰ (19 ਹਜ਼ਾਰ ਡਾਲਰ ਕਰੋੜ) ਦੇ ਰੈਵੇਨਿਊ ਦਾ ਨੁਕਸਾਨ ਹੋਇਆ ਹੈ। 
ਰੇਟਿੰਗ ਏਜੰਸੀ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਰਿਫਾਈਨਰੀ ਨੂੰ ਨੁਕਸਾਨ ਤੋਂ ਬਚਾਉਣ ਲਈ ਕੀਮਤ ਵਧਾਉਣ ਦੀ ਆਗਿਆ ਦਿੱਤੀ। ਲਗਾਤਾਰ ਦੋ ਦਿਨ 80-80 ਪੈਸੇ ਵਧਣ 'ਤੇ ਮੂਡੀਜ਼ ਨੇ ਕਿਹਾ ਸੀ ਕਿ ਇਸ ਤੋਂ ਸੰਕੇਤ ਮਿਲਦਾ ਹੈ ਕਿ ਪੈਟਰੋਲ-ਡੀਜ਼ਲ ਦੇ ਭਾਅ ਇਕ ਵਾਰ 'ਚ ਨਾ ਵਧਾ ਕੇ ਹੌਲੀ-ਹੌਲੀ ਵਧਾਏ ਜਾਣਗੇ। 
ਦੱਸ ਦੇਈਏ ਕਿ ਪ੍ਰਤੀਦਿਨ ਸਵੇਰੇ ਛੇ ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਸਵੇਰੇ ਛੇ ਵਜੇ ਤੋਂ ਹੀ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੇ ਭਾਅ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜ਼ਾਂ ਜੋੜਣ ਤੋਂ ਬਾਅਦ ਇਸ ਦੇ ਭਾਅ ਲਗਭਗ ਦੁਗੱਣੇ ਹੋ ਜਾਂਦੇ ਹਨ। 
 


Aarti dhillon

Content Editor

Related News