'ਕੋਰੋਨਾ' ਕਾਰਨ ਕੱਚੇ ਤੇਲ 'ਚ ਖਲਬਲੀ, ਮਹਿੰਗਾ ਨਹੀਂ ਹੋਣ ਵਾਲਾ ਪੈਟਰੋਲ-ਡੀਜ਼ਲ!

02/17/2020 8:46:48 AM

ਨਵੀਂ ਦਿੱਲੀ— ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਬੀਤੇ ਹਫਤੇ ਤੇਜ਼ੀ ਪਰਤੀ ਪਰ ਚੀਨ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਤੇਲ ਦੀ ਮੰਗ ਘਟਣ ਨਾਲ ਕੀਮਤਾਂ 'ਚ ਜ਼ਿਆਦਾ ਤੇਜ਼ੀ ਦੀ ਉਮੀਦ ਨਹੀਂ ਦਿਸ ਰਹੀ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ (ਆਈ. ਈ. ਏ.) ਦਾ ਅਨੁਮਾਨ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਕੱਚੇ ਤੇਲ ਦੀ ਗਲੋਬਲ ਖਪਤ ਪਿਛਲੇ ਸਾਲ ਦੇ ਮੁਕਾਬਲੇ 4.35 ਲੱਖ ਬੈਰਲ ਘੱਟ ਸਕਦੀ ਹੈ।

 

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ ਅਤੇ ਇਸ ਦੀ ਲਪੇਟ 'ਚ ਆਉਣ ਨਾਲ 1600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੇਲ ਉਤਪਾਦਕ ਦੇਸ਼ਾਂ ਦੇ ਸੰਗਠਨ ਓਪੇਕ ਅਤੇ ਰੂਸ ਵੱਲੋਂ ਕੱਚੇ ਤੇਲ ਦੇ ਉਤਪਾਦਨ 'ਚ ਵਾਧੂ ਕਟੌਤੀ ਕਰਨ ਦੇ ਸੰਕੇਤ ਦਿੱਤੇ ਜਾਣ ਨਾਲ ਬੀਤੇ ਹਫਤੇ ਕੀਮਤਾਂ 'ਚ ਤੇਜ਼ੀ ਆਈ ਪਰ ਜਾਣਕਾਰ ਦੱਸਦੇ ਹਨ ਕਿ ਮੰਗ ਘਟਣ ਕਾਰਣ ਕੀਮਤਾਂ 'ਤੇ ਦਬਾਅ ਬਣਿਆ ਰਹਿ ਸਕਦਾ ਹੈ। ਊਰਜਾ ਮਾਹਿਰ ਨਰਿੰਦਰ ਤਨੇਜਾ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਚੀਨ 'ਚ ਆਵਾਜਾਈ ਵਿਵਸਥਾ ਅਤੇ ਉਦਯੋਗ-ਧੰਦੇ ਪ੍ਰਭਾਵਿਤ ਹੋਏ ਹਨ, ਜਿਸ ਕਾਰਨ ਕੱਚੇ ਤੇਲ ਦੀ ਮੰਗ ਕਾਫੀ ਘਟ ਗਈ ਹੈ। ਆਈ. ਈ. ਆਈ. ਅਨੁਸਾਰ 2020 'ਚ ਪੂਰੇ ਸਾਲ ਦੌਰਾਨ ਤੇਲ ਦੀ ਮੰਗ 'ਚ ਵਾਧਾ ਸਿਰਫ 8.25 ਲੱਖ ਬੈਰਲ ਰੋਜ਼ਾਨਾ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਅਨੁਮਾਨ ਤੋਂ 3.65 ਲੱਖ ਬੈਰਲ ਘੱਟ ਹੈ। ਇਸ ਤਰ੍ਹਾਂ 2011 ਤੋਂ ਬਾਅਦ ਤੇਲ ਦੀ ਸਾਲਾਨਾ ਮੰਗ 'ਚ ਇਹ ਸਭ ਤੋਂ ਘੱਟ ਵਾਧਾ ਹੋਵੇਗਾ।

60 ਡਾਲਰ ਤੋਂ ਪਾਰ ਜਾਣ ਦੀ ਸੰਭਾਵਨਾ ਨਹੀਂ-
ਤੇਲ ਦੀਆਂ ਘਟਦੀਆਂ ਕੀਮਤਾਂ ਨੂੰ ਰੋਕਣ ਦੇ ਮਕਸਦ ਨਾਲ ਓਪੇਕ ਅਤੇ ਰੂਸ ਵੱਲੋਂ ਉਤਪਾਦਨ 'ਚ 6 ਲੱਖ ਬੈਰਲ ਵਾਧੂ ਕਟੌਤੀ ਕਰਨ ਦੇ ਸੰਕੇਤ ਦਿੱਤੇ ਜਾਣ ਨਾਲ ਕੀਮਤਾਂ 'ਤੇ ਪੈਣ ਵਾਲੇ ਅਸਰ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਤਨੇਜਾ ਨੇ ਕਿਹਾ ਕਿ ਓਪੇਕ ਅਤੇ ਰੂਸ ਵੱਲੋਂ ਤੇਲ ਦੇ ਉਤਪਾਦਨ 'ਚ ਜੇਕਰ ਕਟੌਤੀ ਕੀਤੀ ਜਾਂਦੀ ਹੈ ਤਾਂ ਵੀ ਮੈਨੂੰ ਨਹੀਂ ਲੱਗਦਾ ਹੈ ਕਿ ਤੇਲ ਦੀ ਕੀਮਤ ਵਾਪਸ 60 ਡਾਲਰ ਪ੍ਰਤੀ ਬੈਰਲ ਤੋਂ ਉਪਰ ਜਾਵੇਗੀ। ਓਪੇਕ ਅਤੇ ਰੂਸ ਜੇਕਰ ਵਾਧੂ 6 ਲੱਖ ਬੈਰਲ ਰੋਜ਼ਾਨਾ ਤੇਲ ਦੇ ਉਤਪਾਦਨ 'ਚ ਕਟੌਤੀ ਦਾ ਫੈਸਲਾ ਲੈਂਦਾ ਹਨ ਤਾਂ ਉਤਪਾਦਨ 'ਚ ਉਸ ਦੀ ਕੁਲ ਕਟੌਤੀ 23 ਲੱਖ ਬੈਰਲ ਰੋਜ਼ਾਨਾ ਹੋ ਜਾਵੇਗੀ, ਇਹੀ ਕਾਰਣ ਹੈ ਕਿ ਬੀਤੇ ਹਫਤੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਹਾਲਾਂਕਿ ਤਨੇਜਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਣ ਜਦੋਂ ਤੱਕ ਚੀਨ ਦੀ ਅਰਥਵਿਵਸਥਾ ਉੱਭਰ ਕੇ ਵਾਪਸ ਪਟੜੀ 'ਤੇ ਨਹੀਂ ਆਵੇਗੀ, ਉਦੋਂ ਤੱਕ ਤੇਲ ਦੇ ਮੁੱਲ 'ਤੇ ਦਬਾਅ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਤੇਲ ਦੇ ਮੁੱਲ 'ਤੇ ਦਬਾਅ ਰਹੇਗ। ਉਨ੍ਹਾਂ ਕਿਹਾ ਕਿ ਤੇਲ ਦਾ ਲਿੰਕ ਫਿਲਹਾਲ ਚੀਨ 'ਚ ਕੋਰੋਨਾ ਵਾਇਰਸ ਅਤੇ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਨਾਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਇਸ ਸਾਲ ਰਾਸ਼ਟਰਪਤੀ ਚੋਣਾਂ ਹਨ ਅਤੇ ਭਵਿੱਖ 'ਚ ਟਰੰਪ ਚਾਹੁੰਣਗੇ ਕਿ ਤੇਲ ਦੀਆਂ ਕੀਮਤਾਂ ਕੰਟਰੋਲ 'ਚ ਰਹਿਣ।