5 ਸਾਲ ਬਾਅਦ ਸਿਰਫ 30 ਰੁਪਏ ਲੀਟਰ ਤੋਂ ਘੱਟ ''ਚ ਮਿਲੇਗਾ ਪੈਟਰੋਲ : ਮਾਹਿਰ

05/25/2017 9:26:56 PM

ਨਵੀਂ ਦਿੱਲੀ — ਭਾਵੇਂ ਹੀ ਅੱਜਤੁਸੀਂ ਪੈਟਰੋਲ 65 ਰੁਪਏ ਲੀਟਰ 'ਚ ਖਰੀਦ ਰਹੇ ਹੋ, ਪਰ ਪੰਜ ਸਾਲ ਬਾਅਦ ਇਹ ਤੁਹਾਨੂੰ 30 ਰੁਪਏ ਲੀਟਰ ਜਾਂ ਇਸ ਤੋਂ ਘੱਟ 'ਚ ਮਿਲ ਸਕਦਾ ਹੈ। ਨਵੀਂਆਂ ਤਕਨੀਕਾਂ ਦੇ ਉਭਾਰ ਕਾਰਨ ਈਂਧਣ ਦੇ ਤੌਰ 'ਤੇ ਪੈਟਰੋਲ 'ਤੇ ਦੁਨੀਆਂ ਦੀ ਨਿਰਭਰਤਾ ਘੱਟ ਹੋਵੇਗੀ। ਇਸ ਕਾਰਨ ਪੈਟਰੋਲ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਵੇਖਣ ਨੂੰ ਮਿਲੇਗੀ। ਅਮਰੀਕਾ ਦੇ ਫਿਊਚਰਿਸਟ ਟੋਨੀ ਸੇਬਾ ਨੇ ਇਹ ਦਾਅਵਾ ਕੀਤਾ ਹੈ। ਟੋਨੀ ਨੇ ਹੀ ਕਈ ਸਾਲ ਪਹਿਲਾਂ ਸੋਲਰ ਪਾਵਰ ਦੀ ਮੰਗ 'ਚ ਤੇਜ਼ ਇਜ਼ਾਫੇ ਦੀ ਭਵਿੱਖਬਾਣੀ ਕੀਤੀ ਸੀ। ਇਹ ਕਾਫੀ ਹੱਦ ਤੱਕ ਸਹੀ ਸਾਬਿਤ ਹੋਈ ਹੈ, ਜਿਸ ਦੌਰ 'ਚ ਟੋਨੀ ਨੇ ਸੋਲਰ ਪਾਵਰ ਦੀ ਮੰਗ ਵਧਣ ਦਾ ਦਾਅਵਾ ਕੀਤਾ ਸੀ, ਉਸ ਸਮੇਂ ਅੱਜ ਦੀ ਤੁਲਨਾ 'ਚ ਕੀਮਤਾਂ 10 ਗੁਣਾ ਸਨ। 
ਸਿਲੀਕਾਨ ਵੈਲੀ ਦੇ ਇੰਟਰਪਿਓਰ ਟੋਨੀ ਸੇਬਾ ਇੰਟਰਪਿਓਰਸ਼ਿਪ ਅਤੇ ਕਲੀਨ ਐਨਰਜੀ ਮਾਮਲਿਆਂ ਦੇ ਇੰਸਟਰੱਕਟਰ ਵੀ ਹਨ। ਸੋਲਰ ਪਾਵਰ ਨੂੰ ਲੈ ਕੇ ਭਵਿੱਖਬਾਣੀ ਸਹੀ ਸਾਬਿਤ ਹੋਈ, ਕੀ ਪੈਟਰੋਲ ਦੇ ਮਾਮਲੇ 'ਚ ਵੀ ਅਜਿਹਾ ਹੋਵੇਗਾ। ਇਸ 'ਤੇ ਵਿਸ਼ਵਾਸ ਕਰਨਾ ਫਿਲਹਾਲ ਥੋੜ੍ਹਾ ਮੁਸ਼ਕਿਲ ਲੱਗਦਾ ਹੈ, ਪਰ ਉਨ੍ਹਾਂ ਵਲੋਂ ਦਿੱਤੇ ਗਏ ਅੰਕੜੇ ਕੁਝ ਵਿਸ਼ਵਾਸ ਜ਼ਰੂਰ ਜਗਾਉਂਦੇ ਹਨ। ਟੋਨੀ ਅਨੁਸਾਰ ਸੈਲਫ ਡਰਾਈਵ ਕਾਰਾਂ ਦੀ ਤੇਜ਼ੀ ਨਾਲ ਵਧਦੀ ਮੰਗ ਕਾਰਨ ਤੇਲ ਦੀ ਡਿਮਾਂਡ 'ਚ ਜ਼ੋਰਦਾਰ ਗਿਰਾਵਟ ਆਵੇਗੀ ਅਤੇ ਪੈਟਰੋਲ ਦੀ ਕੀਮਤ 25 ਰੁਪਏ ਪ੍ਰਤੀ ਬੈਰਲ ਤੱਕ ਡਿੱਗ ਸਕਦੀ ਹੈ।