ਪੈਟਰੋਲ ਹੋਇਆ ਮਹਿੰਗਾ, ਡੀਜ਼ਲ ਦੇ ਘਟੇ ਰੇਟ

07/22/2017 10:50:10 AM

ਜਲੰਧਰ— ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ਨੀਵਾਰ ਨੂੰ ਪੈਟਰੋਲ ਤੇ ਡੀਜ਼ਲ ਦੇ ਮੁੱਲ ਤੈਅ ਕਰ ਦਿੱਤੇ ਹਨ। ਪੈਟਰੋਲ ਦੀ ਕੀਮਤ ਪਿਛਲੇ ਦਿਨ ਨਾਲੋਂ 2 ਪੈਸੇ ਵਧ ਗਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਅੱਜ ਇੰਡੀਅਨ ਆਇਲ ਦੇ ਪੰਪ 'ਤੇ ਪੈਟਰੋਲ ਦੀ ਕੀਮਤ 69.18 ਰੁਪਏ ਪ੍ਰਤੀ ਲੀਟਰ ਹੋਵੇਗੀ। ਜਦੋਂ ਕਿ ਡੀਜ਼ਲ ਦੀ ਕੀਮਤ 'ਚ 7 ਪੈਸੇ ਦੀ ਕਟੌਤੀ ਕੀਤੀ ਗਈ ਹੈ ਅਤੇ ਇਸ ਦੀ ਕੀਮਤ 55.13 ਰੁਪਏ ਪ੍ਰਤੀ ਲੀਟਰ ਹੋਵੇਗੀ। 
ਉੱਥੇ ਹੀ ਜੇਕਰ 2 ਜੁਲਾਈ ਤੋਂ ਬਾਅਦ ਪੈਟਰੋਲ ਦੀ ਕੀਮਤ ਦੇਖੀਏ ਤਾਂ ਇਸ 'ਚ 1.27 ਰੁਪਏ ਦਾ ਵਾਧਾ ਹੋ ਚੁੱਕਾ ਹੈ। ਉਦੋਂ ਪੈਟਰੋਲ ਦੀ ਕੀਮਤ ਜਲੰਧਰ 'ਚ 67.91 ਰੁਪਏ ਪ੍ਰਤੀ ਲੀਟਰ ਸੀ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ 2 ਜੁਲਾਈ ਨੂੰ 53.57 ਰੁਪਏ ਪ੍ਰਤੀ ਲੀਟਰ ਸੀ, ਜਿਸ 'ਚ ਹੁਣ ਤਕ 1.56 ਰੁਪਏ ਦਾ ਵਾਧਾ ਹੋ ਚੁੱਕਾ ਹੈ। ਹਾਲਾਂਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਬਦਲਾਅ ਕੌਮਾਂਤਰੀ ਬਾਜ਼ਾਰ ਦੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ। ਅਜਿਹੇ 'ਚ ਪੈਟਰੋਲ ਅਤੇ ਡੀਜ਼ਲ ਕਦੇ ਸਸਤੇ ਤੇ ਕਦੇ ਮਹਿੰਗੇ ਹੁੰਦੇ ਹਨ। ਹਰ ਸ਼ਹਿਰ ਅਤੇ ਇਲਾਕੇ 'ਚ ਪੈਟਰੋਲ ਤੇ ਡੀਜ਼ਲ ਦੀ ਕੀਮਤ 'ਚ ਥੋੜ੍ਹਾ ਫਰਕ ਹੋਵੇਗਾ। ਜੇਕਰ ਤੁਸੀਂ ਕਿਤੇ ਜਾ ਰਹੇ ਹੋ ਅਤੇ ਨੇੜੇ ਦੇ ਪੰਪ 'ਤੇ ਕੀਮਤ ਜਾਣਨਾ ਚਾਹੁੰਦੇ ਹੋ ਜਾਂ ਆਪਣੇ ਇਲਾਕੇ ਦੇ ਪੰਪ 'ਤੇ ਕੀਮਤਾਂ ਦੀ ਜਾਣਕਾਰੀ ਚਾਹੁੰਦੇ ਹੋ ਤਾਂ ਤੁਸੀਂ 'mapmyfuel' ਐਪ ਡਾਊਨਲੋਡ ਕਰ ਸਕਦੇ ਹੋ। ਇਸ ਦੇ ਇਲਾਵਾ ਤੁਸੀਂ ਵੱਖ-ਵੱਖ ਤੇਲ ਕੰਪਨੀਆਂ ਦੇ ਵੀ ਐਪ ਡਾਊਨਲੋਡ ਕਰ ਕੇ ਕੀਮਤਾਂ ਬਾਰੇ ਜਾਣ ਸਕਦੇ ਹੋ।