ਪੈਟਰੋਲ-ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਆਮ ਲੋਕਾਂ ਲਈ ਬਣੀ ਮੁਸੀਬਤ, ਜਾਣੋ ਅੱਜ ਦਾ ਭਾਅ

06/22/2021 11:45:14 AM

ਨਵੀਂ ਦਿੱਲੀ (ਯੂ.ਐੱਨ.ਆਈ.) - ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਕੀਮਤਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ। ਦੇਸ਼ ਦੇ ਚਾਰ ਵੱਡੇ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ 28 ਪੈਸੇ ਮਹਿੰਗਾ ਹੋ ਕੇ ਇਕ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। 

ਪ੍ਰਮੁੱਖ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 28 ਪੈਸੇ ਦੇ ਵਾਧੇ ਨਾਲ 97.50 ਰੁਪਏ ਅਤੇ ਡੀਜ਼ਲ ਦੀ ਕੀਮਤ 26 ਪੈਸੇ ਦੇ ਵਾਧੇ ਨਾਲ 88.23 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੂਨ ਵਿਚ ਹੁਣ ਤਕ ਦਿੱਲੀ ਵਿਚ ਪੈਟਰੋਲ ਦੀ ਕੀਮਤ ਵਿਚ 3.27 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 3.08 ਰੁਪਏ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਵਿਚ ਪੈਟਰੋਲ 3.83 ਰੁਪਏ ਅਤੇ ਡੀਜ਼ਲ 4.42 ਰੁਪਏ ਮਹਿੰਗਾ ਹੋਇਆ ਸੀ। 

ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਮੁੱਖ ਮੈਂਬਰ ਲਈ ਬੀਮਾ ਖ਼ਰੀਦਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਮੁੰਬਈ ਵਿਚ ਅੱਜ ਪੈਟਰੋਲ ਦੀ ਕੀਮਤ 27 ਪੈਸੇ ਅਤੇ ਡੀਜ਼ਲ ਦੀ ਕੀਮਤ 28 ਪੈਸੇ ਦੀ ਤੇਜ਼ੀ ਨਾਲ ਕ੍ਰਮਵਾਰ 103.63 ਰੁਪਏ ਅਤੇ 95.72 ਰੁਪਏ ਪ੍ਰਤੀ ਲੀਟਰ ਹੋ ਗਈ। ਚੇਨਈ ਵਿਚ ਦੋਵੇਂ ਇੰਧਨ 25-25 ਪੈਸੇ ਅਤੇ ਕੋਲਕਾਤਾ ਵਿਚ 26-26 ਪੈਸੇ ਮਹਿੰਗੇ ਹੋਏ। 

ਚੇਨਈ ਵਿਚ ਇਕ ਲੀਟਰ ਪੈਟਰੋਲ 98.65 ਰੁਪਏ ਅਤੇ ਡੀਜ਼ਲ 92.83 ਰੁਪਏ ਦੇ ਪੱਧਰ ਉੱਤੇ ਪਹੁੰਚ ਗਿਆ ਹੈ।

ਕੋਲਕਾਤਾ ਵਿਚ ਪੈਟਰੋਲ 97.38 ਰੁਪਏ ਅਤੇ ਡੀਜ਼ਲ 91.08 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਦੇ ਅਧਾਰ ਤੇ ਨਵੀਆਂ ਕੀਮਤਾਂ ਸਵੇਰੇ 6 ਵਜੇ ਤੋਂ ਲਾਗੂ ਕੀਤੀਆਂ ਜਾਂਦੀਆਂ ਹਨ। ਦੇਸ਼ ਦੇ ਚਾਰ ਮਹਾਂਨਗਰਾਂ ਵਿਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੇਠਾਂ ਅਨੁਸਾਰ ਹਨ: 

ਸ਼ਹਿਰ ਦਾ ਨਾਮ         ਪੈਟਰੋਲ ਰੁਪਏ / ਲੀਟਰ         ਡੀਜ਼ਲ ਰੁਪਏ / ਲਿਟਰ 

ਦਿੱਲੀ                           97.50                                88.23
ਮੁੰਬਈ                         103.63                               95.72
ਚੇਨਈ                           98.65                               92.83
ਕੋਲਕਾਤਾ                       97.38                               91.08

ਇਹ ਵੀ ਪੜ੍ਹੋ : 9 ਦੇਸ਼ਾਂ ਨੇ ਭਾਰਤੀ ਸੈਲਾਨੀਆਂ ਲਈ ਖੋਲ੍ਹੀਆਂ ਆਪਣੀਆਂ ਸਰਹੱਦਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur