ਪੈਟਰੋਲ ਅਤੇ ਡੀਜ਼ਲ ਦੇ ਮੁੱਲ ’ਚ ਲਗਾਤਾਰ ਚੌਥੇ ਦਿਨ ਗਿਰਾਵਟ

01/20/2020 2:01:51 AM

ਨਵੀਂ ਦਿੱਲੀ (ਇੰਟ.)-ਪੈਟਰੋਲ ਅਤੇ ਡੀਜ਼ਲ ਦੇ ਮੁੱਲ ’ਚ ਗਿਰਾਵਟ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਿਹਾ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਚੌਥੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਕਰ ਕੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਨ੍ਹਾਂ 4 ਦਿਨਾਂ ’ਚ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 61 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ ਅਤੇ ਡੀਜ਼ਲ ਦਾ ਮੁੱਲ ਵੀ 61 ਪੈਸੇ ਪ੍ਰਤੀ ਲਿਟਰ ਘੱਟ ਹੋ ਗਿਆ ਹੈ। ਦੇਸ਼ ਦੇ ਹੋਰ ਸ਼ਹਿਰਾਂ ’ਚ ਵੀ ਖਪਤਕਾਰਾਂ ਨੂੰ ਇਨ੍ਹਾਂ 4 ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ’ਚ ਪ੍ਰਤੀ ਲਿਟਰ 60 ਪੈਸੇ ਜਾਂ ਇਸ ਤੋਂ ਜ਼ਿਆਦਾ ਦੀ ਰਾਹਤ ਮਿਲੀ ਹੈ।

ਪੈਟਰੋਲ ਐਤਵਾਰ ਨੂੰ ਦਿੱਲੀ ਅਤੇ ਮੁੰਬਈ ’ਚ 17 ਪੈਸੇ ਜਦੋਂਕਿ ਕੋਲਕਾਤਾ ’ਚ 16 ਪੈਸੇ ਅਤੇ ਚੇਨਈ ’ਚ 18 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ। ਉਥੇ ਹੀ, ਡੀਜ਼ਲ ਦਾ ਮੁੱਲ ਦਿੱਲੀ ਅਤੇ ਕੋਲਕਾਤਾ ’ਚ 16 ਪੈਸੇ ਜਦੋਂਕਿ ਮੁੰਬਈ ਅਤੇ ਚੇਨਈ ’ਚ 17 ਪੈਸੇ ਪ੍ਰਤੀ ਲਿਟਰ ਘੱਟ ਹੋ ਗਿਆ ਹੈ।

Karan Kumar

This news is Content Editor Karan Kumar