ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ, ਜਾਣੋ ਅੱਜ ਦੇ ਭਾਅ

12/11/2018 10:42:54 AM

ਨਵੀਂ ਦਿੱਲੀ — ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਹੋ ਰਹੀ ਹੈ। ਮੰਗਲਵਾਰ ਯਾਨੀ 1 ਦਸੰਬਰ 2018 ਨੂੰ ਦਿੱਲੀ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਆਈ ਹੈ। ਅੱਜ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 70.20 ਰੁਪਏ ਅਤੇ ਡੀਜ਼ਲ ਦੀ ਕੀਮਤ 64.66 ਰੁਪਏ ਪ੍ਰਤੀ ਲਿਟਰ ਹੈ। ਇਸ ਦੇ ਨਾਲ ਹੀ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚ ਇਕ ਲਿਟਰ ਪੈਟਰੋਲ ਦੀ ਕੀਮਤ 75.80 ਰੁਪਏ ਪ੍ਰਤੀ ਲਿਟਰ ਹੈ ਅਤੇ ਡੀਜ਼ਲ ਦੀ ਕੀਮਤ 67.66 ਪ੍ਰਤੀ ਲਿਟਰ ਹੈ। ਇਸ ਦੇ ਨਾਲ ਹੀ ਕੋਲਕਾਤਾ ਵਿਚ 72.28 ਅਤੇ ਡੀਜ਼ਲ 66.40 ਰੁਪਏ, ਚੇਨਈ 'ਚ ਪੈਟਰੋਲ 72.82 ਅਤੇ ਡੀਜ਼ਲ 68.26 ਪ੍ਰਤੀ ਲਿਟਰ ਵਿਕ ਰਿਹਾ ਹੈ। ਦਰਅਸਲ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਤ ਤਣਾਅ ਘੱਟ ਹੋਣ ਕਾਰਨ ਅੰਤਰਰਾਸ਼ਟਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਦੇਖੀ ਗਈ ਹੈ। ਇਸ ਕਾਰਨ ਭਾਰਤ ਵਿਚ ਤੇਲ ਆਯਾਤ ਮਹਿੰਗਾ ਹੋ ਜਾਵੇਗਾ। ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ 5 ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਆਈ ਹੈ।

ਚਾਰ ਮੈਟਰੋ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ

ਸ਼ਹਿਰ               ਪੈਟਰੋਲ ਦੀਆਂ ਕੀਮਤਾਂ                       ਡੀਜ਼ਲ ਦੀਆਂ ਕੀਮਤਾਂ

ਦਿੱਲੀ                     70.20 ਰੁਪਏ                                     64.66 ਰੁਪਏ
ਮੁੰਬਈ                     75.80 ਰੁਪਏ                                     67.66 ਰੁਪਏ
ਕੋਲਕਾਤਾ                 72.28 ਰੁਪਏ                                      66.40 ਰੁਪਏ
ਚੇਨਈ                     72.82 ਰੁਪਏ                                     68.26 ਰੁਪਏ


ਪੰਜਾਬ ਵਿਚ ਪੈਟਰੋਲ-ਡੀਜ਼ਲ 

ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਪੈਟਰੋਲ 75.18 ਰੁਪਏ, ਲੁਧਿਆਣੇ 'ਚ 75.71 ਰੁਪਏ, ਅੰਮ੍ਰਿਤਸਰ ਵਿਚ 75.79 ਰੁਪਏ, ਪਟਿਆਲੇ ਵਿਚ 75.27 ਰੁਪਏ ਅਤੇ ਚੰਡੀਗੜ੍ਹ 'ਚ 66.35 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਸ਼ਹਿਰ               ਪੈਟਰੋਲ ਦੀਆਂ ਕੀਮਤਾਂ                       ਡੀਜ਼ਲ ਦੀਆਂ ਕੀਮਤਾਂ

ਜਲੰਧਰ                        75.18                                          64.62
ਲੁਧਿਆਣਾ                     75.71                                          64.72
ਅੰਮ੍ਰਿਤਸਰ                  75.79                                          65.12
ਪਟਿਆਲਾ                     75.27                                          64.66
ਚੰਡੀਗੜ੍ਹ                     66.35                                          61.55