ਪੂਰੇ ਦੇਸ਼ ''ਚ ਅੱਜ ਪੈਟਰੋਲ ਅਤੇ ਡੀਜ਼ਲ ਦੇ ਭਾਅ ਰਹੇ ਸਥਿਰ

10/16/2019 10:07:54 AM

ਨਵੀਂ ਦਿੱਲੀ—ਤਿਉਹਾਰੀ ਸੀਜ਼ਨ 'ਚ ਤੇਲ ਦੇ ਗਾਹਕਾਂ ਨੂੰ ਰਾਹਤ ਮਿਲਦੀ ਹੋਈ ਦਿਸ ਰਹੀ ਹੈ। ਤੇਲ ਦੇ ਭਾਅ ਘੱਟਣ ਦੇ ਬਾਅਦ ਅੱਜ ਸਥਿਰ ਹਨ। ਕੱਲ ਪੈਟਰੋਲ ਅਤੇ ਡੀਜ਼ਲ ਦੇ ਭਾਅ 5 ਪੈਸੇ ਘੱਟ ਗਏ ਸਨ।
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕੀ ਰੇਟ ਹੈ?
ਬੁੱਧਵਾਰ ਨੂੰ ਭਾਵ ਅੱਜ 16 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਭਾਵ ਕੱਲ ਦੇ ਭਾਅ ਨਾਲ ਹੀ ਪੈਟਰੋਲ ਅਤੇ ਡੀਜ਼ਲ ਵਿਕ ਰਿਹਾ ਹੈ। ਦਿੱਲੀ 'ਚ ਪੈਟਰੋਲ 73.27 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 66.41 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਉੱਧਰ ਮੁੰਬਈ 'ਚ ਪੈਟਰੋਲ ਦੀ ਕੀਮਤ 'ਚ 78.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 69.61 ਰੁਪਏ ਪ੍ਰਤੀ ਲੀਟਰ ਹੈ। ਇਥੇ ਵੀ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ।
ਅਜਿਹੇ 'ਚ ਕੋਲਕਾਤਾ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੈ। ਪੈਟਰੋਲ ਦੇ ਭਾਅ 75.92 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਭਾਅ 68.77 ਰੁਪਏ ਪ੍ਰਤੀ ਲੀਟਰ ਹੈ। ਇਸ ਤਰ੍ਹਾਂ ਚੇਨਈ 'ਚ ਪੈਟਰੋਲ ਦੀ ਕੀਮਤ 76.09 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 70.15 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।


Aarti dhillon

Content Editor

Related News