ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ, ਨਹੀਂ ਹੋਇਆ ਕੋਈ ਬਦਲਾਅ

08/21/2019 10:19:42 AM

ਨਵੀਂ ਦਿੱਲੀ—ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ ਹੋਣ ਵਾਲੇ ਬਦਲਾਅ 'ਚ ਅੱਜ ਪੈਟਰੋਲ ਦੇ ਭਾਅ ਲਗਾਤਾਰ ਦੋ ਦਿਨ ਤੋਂ ਸਥਿਰ ਹਨ। ਅੱਜ ਡੀਜ਼ਲ ਦੇ ਭਾਅ ਨਾ ਵਧੇ ਹਨ ਅਤੇ ਨਾ ਹੀ ਘਟੇ ਹਨ। ਕੱਲ ਜਿਸ ਕੀਮਤ 'ਤੇ ਪੈਟਰੋਲ-ਡੀਜ਼ਲ ਵਿਕ ਰਿਹਾ ਸੀ ਅੱਜ ਵੀ ਉਸ ਭਾਅ 'ਚ ਸਾਰੇ ਮੈਟਰੋ ਸ਼ਹਿਰਾਂ 'ਚ ਵਿਕ ਰਿਹਾ ਹੈ। 
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕਿਸ ਭਾਅ ਨਾਲ ਵਿਕ ਰਿਹਾ ਪੈਟਰੋਲ ਅਤੇ ਡੀਜ਼ਲ...
ਬੁੱਧਵਾਰ ਭਾਵ ਅੱਜ 21 ਅਗਸਤ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ ਲਗਾਤਾਰ ਦੋ ਦਿਨ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਪੈਟਰੋਲ ਦੀ ਕੀਮਤ 71.84 ਰੁਪਏ ਪ੍ਰਤੀ ਲੀਟਰ ਹੈ। ਅੱਜ ਡੀਜ਼ਲ ਦੀ ਕੀਮਤ 'ਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਡੀਜ਼ਲ ਦੀ ਕੀਮਤ ਅੱਜ 65.11 ਰੁਪਏ ਪ੍ਰਤੀ ਲੀਟਰ ਹੈ। ਭਾਵ ਕੱਲ ਦੇ ਭਾਅ ਨਾਲ ਡੀਜ਼ਲ ਵੀ ਵਿਕ ਰਿਹਾ ਹੈ। 
ਉੱਧਰ ਮੁੰਬਈ 'ਚ ਪੈਟਰੋਲ 77.50 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਲਗਾਤਾਰ ਦੋ ਦਿਨ ਤੋਂ ਇਥੇ ਵੀ ਪੈਟਰੋਲ ਦੀ ਕੀਮਤ ਸਥਿਰ ਹੈ। ਅੱਜ ਮੁੰਬਈ 'ਚ ਡੀਜ਼ਲ ਦੇ ਭਾਅ ਵੀ ਨਹੀਂ ਬਦਲੇ ਹਨ। ਡੀਜ਼ਲ 68.26 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਇਸ ਤਰ੍ਹਾਂ ਕੋਲਕਾਤਾ 'ਚ ਅੱਜ ਪੈਟਰੋਲ ਦੀ ਕੀਮਤ 74.54 ਰੁਪਏ ਪ੍ਰਤੀ ਲੀਟਰ ਹੈ। ਇਥੇ ਵੀ ਲਗਾਤਾਰ ਦੋ ਦਿਨ ਤੋਂ ਪੈਟਰੋਲ ਦੇ ਭਾਅ ਸਥਿਰ ਹਨ। ਇਸ ਦੇ ਨਾਲ ਹੀ ਕੋਲਕਾਤਾ 'ਚ ਡੀਜ਼ਲ ਦੇ ਭਾਅ ਵੀ ਅੱਜ ਸਥਿਰ ਹਨ। ਅੱਜ ਡੀਜ਼ਲ 67.49 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ। ਕੁੱਲ ਮਿਲਾ ਕੇ ਡੀਜ਼ਲ ਅਤੇ ਪੈਟਰੋਲ ਦੇ ਭਾਅ ਸਥਿਰ ਹਨ।
ਉੱਧਰ ਚੇਨਈ 'ਚ ਪੈਟਰੋਲ ਦੀ ਕੀਮਤ 74.62 ਰੁਪਏ ਪ੍ਰਤੀ ਲੀਟਰ ਹੈ। ਲਗਾਤਾਰ ਦੋ ਦਿਨ ਤੋਂ ਪੈਟਰੋਲ ਦੇ ਭਾਅ ਸਥਿਰ ਹਨ। ਡੀਜ਼ਲ ਦੀ ਕੀਮਤ 68.79 ਰੁਪਏ ਪ੍ਰਤੀ ਲੀਟਰ ਹੈ। ਕੱਲ ਦੇ ਭਾਅ ਨਾਲ ਡੀਜ਼ਲ ਵਿਕ ਰਿਹਾ ਹੈ। ਕੁੱਲ ਮਿਲਾ ਕੇ ਅੱਜ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਹੋਣ ਨਾਲ ਆਮ ਜਨਤਾ ਨੂੰ ਰਾਹਤ ਮਿਲੇਗੀ

Aarti dhillon

This news is Content Editor Aarti dhillon