ਪੈਟਰੋਲ 21 ਪੈਸੇ ਸਸਤਾ, ਅੱਠ ਹਫਤੇ ਦੇ ਹੇਠਲੇ ਪੱਧਰ ''ਤੇ

05/10/2019 3:34:10 PM

ਨਵੀਂ ਦਿੱਲੀ—ਦੇਸ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਕਮੀ ਆਈ ਅਤੇ ਕੌਮਾਂਤਰੀ ਰਾਜਧਾਨੀ ਦਿੱਲੀ 'ਚ ਪੈਟਰੋਲ 21 ਪੈਸੇ ਅਤੇ ਡੀਜ਼ਲ 9 ਪੈਸੇ ਸਸਤਾ ਹੋ ਗਿਆ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ 'ਚ ਅੱਜ ਪੈਟਰੋਲ 21 ਪੈਸੇ ਸਸਤਾ ਹੋ ਕੇ 72.63 ਰੁਪਏ ਪ੍ਰਤੀ ਲੀਟਰ ਰਹਿ ਗਿਆ। ਇਹ 16 ਮਾਰਚ ਦੇ ਬਾਅਦ ਦਾ ਇਸ ਦਾ ਹੇਠਲਾ ਪੱਧਰ ਹੈ। ਦੋ ਦਿਨ 'ਚ ਇਸ ਦੀ ਕੀਮਤ 37 ਪੈਸੇ ਘਟ ਚੁੱਕੀ ਹੈ। ਰਾਸ਼ਟਰੀ ਰਾਜਧਾਨੀ 'ਚ ਡੀਜ਼ਲ ਦੀ ਕੀਮਤ ਦੋ ਦਿਨ 'ਚ 19 ਪੈਸੇ ਘਟੀ ਹੈ। 
ਸ਼ੁੱਕਰਵਾਰ ਨੂੰ ਇਹ ਨੌ ਪੈਸੇ ਸਸਤਾ ਹੋ ਕੇ 66.47 ਰੁਪਏ ਪ੍ਰਤੀ ਲੀਟਰ 'ਤੇ ਆ ਗਿਆ ਹੈ ਜਦੋਂ 24 ਅਪ੍ਰੈਲ ਦੇ ਬਾਅਦ ਦਾ ਇਸ ਦਾ ਹੇਠਲਾ ਪੱਧਰ ਹੈ। ਮੁੰਬਈ ਅਤੇ ਚੇਨਈ 'ਚ ਵੀ ਅੱਜ ਪੈਟਰੋਲ 21-21 ਪੈਸੇ ਸਸਤਾ ਹੋ ਕੇ ਕ੍ਰਮਵਾਰ 78.23 ਰੁਪਏ ਅਤੇ 75.42 ਰੁਪਏ ਪ੍ਰਤੀ ਲੀਟਰ ਰਹਿ ਗਿਆ। ਕੋਲਕਾਤਾ 'ਚ ਇਸ ਦੀ ਕੀਮਤ 20 ਪੈਸੇ ਘਟ ਕੇ 74.68 ਰੁਪਏ ਪ੍ਰਤੀ ਲੀਟਰ ਰਹੀ।
ਡੀਜ਼ਲ ਕੋਲਕਾਤਾ ਅਤੇ ਮੁੰਬਈ 'ਚ ਨੌ-ਨੌ ਪੈਸੇ ਸਸਤਾ ਹੋ ਕੇ ਕ੍ਰਮਵਾਰ 68.23 ਰੁਪਏ ਅਤੇ 69.65 ਰੁਪਏ ਪ੍ਰਤੀ ਲੀਟਰ ਵਿਕਿਆ। ਚੇਨਈ 'ਚ ਇਸ ਦੀ ਕੀਮਤ 5 ਪੈਸੇ ਘਟੀ ਅਤੇ ਇਹ 70.27 ਰੁਪਏ ਪ੍ਰਤੀ ਲੀਟਰ ਦੀ ਕੀਮਤ 'ਤੇ ਵਿਕਿਆ। ਤੇਲ ਮਾਰਕਟਿੰਗ ਕੰਪਨੀਆਂ ਦੈਨਿਕ ਆਧਾਰ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਹੈ। ਹਰ ਦਿਨ ਸਵੇਰੇ ਛੇ ਵਜੇ ਤੋਂ ਨਵੀਂ ਕੀਮਤ ਲਾਗੂ ਹੁੰਦੀ ਹੈ।

Aarti dhillon

This news is Content Editor Aarti dhillon