ਘਰ ਬੈਠੇ ਮੰਗਵਾਓ ਪੈਟਰੋਲ ਅਤੇ ਡੀਜ਼ਲ, ਮੇਰਾ ਦੇਸ਼ ਬਦਲ ਰਿਹਾ ਹੈ

06/24/2017 2:08:31 AM

ਨਵੀਂ ਦਿੱਲੀ — ਇਹ ਗੱਲ ਜਾਣ ਕੇ ਤੁਹਾਨੂੰ ਯਕੀਨ ਨਾ ਹੋਵੇ ਪਰ ਬੈਂਗਲੂਰੂ ਦੇਸ਼ ਦਾ ਅਜਿਹਾ ਪਹਿਲਾਂ ਸ਼ਹਿਰ ਬਣ ਗਿਆ ਹੈ ਜਿੱਥੇ ਦੁੱਧ ਅਤੇ ਅਖਬਾਰ ਵਾਂਗ ਘਰ 'ਤੇ ਹੀ ਡੀਜ਼ਲ ਦੀ ਡਿਲੀਵਰੀ ਦਿੱਤੀ ਜਾ ਰਹੀ ਹੈ। ਕੁਝ ਹੀ ਹਫਤੇ ਪਹਿਲਾਂ ਪੈਟ੍ਰੋਲੀਅਮ ਮੰਤਰਾਲੇ ਨੇ ਇਹ ਘੋਸ਼ਣਾ ਕੀਤੀ ਸੀ ਕਿ ਕੇਂਦਰ ਸਰਕਾਰ ਦੇਸ਼ 'ਚ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ। ਕੇਵਲ ਇਕ ਸਾਲ ਪੁਰਾਣੇ ਸਟਾਰਟਅਪ ਨੇ 15 ਜੂਨ ਨੂੰ 950-950 ਲੀਟਰ ਦੀ ਕਪੈਸਿਟੀ ਵਾਲੇ ਤਿੰਨ ਡਿਲੀਵਰੀ ਵ੍ਹੀਕਲਾਂ ਨਾਲ ਘਰ ਤੱਕ ਪੈਟਰੋਲ ਡੀਜ਼ਲ ਦੀ ਸਪਲਾਈ ਦਾ ਸ਼ੁੱਭ-ਆਰੰਭ ਕੀਤਾ। 
ਕੰਪਨੀ ਹੁਣ ਤੱਕ 5,000 ਲੀਟਰ ਡੀਜ਼ਲ ਡਿਲੀਵਰ ਕਰ ਚੁੱਕੀ ਹੈ। ਡੀਜ਼ਲ ਦੀ ਡਿਲੀਵਰੀ ਉਸ ਦਿਨ ਦੀ ਕੀਮਤ 'ਚ ਫਿਕਸ ਡਿਲੀਵਰੀ ਚਾਰਜ ਜੋੜ ਕੇ ਕੀਤੀ ਜਾਂਦੀ ਹੈ। 100 ਲੀਟਰ ਤੱਕ ਦੀ ਡਿਲੀਵਰੀ 'ਤੇ ਵਨ ਟਾਇਮ ਚਾਰਜ 99 ਰੁਪਏ ਹੈ ਜਦਕਿ 100 ਲੀਟਰ ਤੋਂ ਉੱਪਰ ਦੀ ਡਿਲੀਵਰੀ 'ਤੇ ਡੀਜ਼ਲ ਪ੍ਰਾਈਸ ਦੇ ਨਾਲ-ਨਾਲ ਪ੍ਰਤੀ ਲੀਟਰ ਇਕ ਰੁਪਇਆ ਚਾਰਜ ਕੀਤਾ ਜਾ ਰਿਹਾ ਹੈ। ਸਟਾਰਟਅਪ ਨੂੰ 20 ਵੱਡੇ ਗਾਹਕ ਮਿਲ ਚੁੱਕੇ ਹਨ ਜਿਨ੍ਹਾਂ 'ਚ 16 ਸਕੂਲ, ਜਿਨ੍ਹਾਂ ਦੀ 250 ਤੋਂ 300 ਬੱਸਾਂ ਚਲਦੀਆਂ ਹਨ ਅਤੇ ਕੁਝ ਅਪਾਰਟਮੈਂਟ ਵੀ ਸ਼ਾਮਿਲ ਹਨ। 
ਡੀਜ਼ਲ ਮੰਗਵਾਉਣ ਲਈ ਆਨਲਾਇਨ ਆਰਡਰ ਦਿੱਤਾ ਜਾ ਸਕਦਾ ਹੈ। ਲੋਕ ਫੋਨ ਜਾਂ ਫਰੀ ਐਪ ਡਾਊਨਲੋਡ ਟੈਕਸ ਵੀ ਆਰਡਰ ਦੇ ਸਕਦੇ ਹਨ। ਮਾਈਪੈਟਰੋਲਪੰਪ ਦੇ ਫਾਊਂਡਰ ਆਈਆਈਟੀ ਤੋਂ ਪੜ੍ਹੇ 32 ਸਾਲਾ ਆਸ਼ੀਸ ਕੁਮਾਰ ਗੁਪਤਾ ਨੇ ਕਿਹਾ,'ਅਸੀਂ ਸਤੰਬਰ 2016 ਤੋਂ ਹੀ ਪੈਟ੍ਰੋਲੀਅਮ ਮੰਤਰਾਲੇ ਦੇ ਸੰਪਰਕ 'ਚ ਹਨ। ਗੁਪਤਾ ਨੇ ਆਪਣੀ ਕੰਪਨੀ ਖੜ੍ਹੀ ਕਰਨ ਲਈ ਸ਼ੇਲ ਗਲੋਬਲ ਸਾਲਿਊਸ਼ਨ ਦੀ ਨੌਕਰੀ ਛੱਡ ਦਿੱਤੀ।