ਰੁਪਏ ''ਚ ਗਿਰਾਵਟ ਨਾਲ ਇੰਪੋਰਟ ਹੋਵੇਗਾ ਮਹਿੰਗਾ, ਪੈਟਰੋਲ-ਡੀਜ਼ਲ ਦੇ ਵਧਣਗੇ ਰੇਟ

Friday, Aug 17, 2018 - 07:45 AM (IST)

ਨਵੀਂ ਦਿੱਲੀ— ਰੁਪਏ 'ਚ ਲਗਾਤਾਰ ਗਿਰਾਵਟ ਨਾਲ 2018-19 'ਚ ਦੇਸ਼ ਦਾ ਕੱਚਾ ਤੇਲ ਦਰਾਮਦ ਬਿੱਲ 26 ਅਰਬ ਡਾਲਰ ਤਕ ਵਧ ਸਕਦਾ ਹੈ। ਡਾਲਰ ਦੇ ਮੁਕਾਬਲੇ ਰੁਪਏ ਦੀ ਗਿਰਾਵਟ ਜਾਰੀ ਰਹਿਣ ਨਾਲ ਤੇਲ ਦਰਾਮਦ ਬਿੱਲ 114 ਅਰਬ ਡਾਲਰ ਤਕ ਪਹੁੰਚ ਸਕਦਾ ਹੈ।
ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਦਾ ਅਸਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਪ੍ਰਚੂਨ ਕੀਮਤਾਂ 'ਤੇ ਪੈ ਸਕਦਾ ਹੈ। ਦੇਸ਼ ਆਪਣੀ ਜ਼ਰੂਰਤ ਦਾ 80 ਫੀਸਦੀ ਤੋਂ ਵੱਧ ਤੇਲ ਦਰਾਮਦ ਕਰਦਾ ਹੈ। ਸਾਲ 2017-18 'ਚ ਦੇਸ਼ ਨੇ 22.043 ਕਰੋੜ ਟਨ ਕੱਚਾ ਤੇਲ ਦਰਾਮਦ ਕੀਤਾ। ਇਸ 'ਤੇ 87.7 ਅਰਬ ਡਾਲਰ (5.65 ਲੱਖ ਕਰੋੜ ਰੁਪਏ) ਖਰਚ ਹੋਏ। ਵਿੱਤੀ ਸਾਲ 2018-19 'ਚ 22.7 ਕਰੋੜ ਟਨ ਕੱਚਾ ਤੇਲ ਦਰਾਮਦ ਹੋਣ ਦੀ ਸੰਭਾਵਨਾ ਹੈ।
ਇਕ ਸਰਕਾਰੀ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਚਾਲੂ ਵਿੱਤੀ ਸਾਲ ਦੀ ਸ਼ੁਰੂਆਤ 'ਚ ਸਾਨੂੰ ਕੱਚਾ ਤੇਲ ਦਰਾਮਦ ਬਿੱਲ 108 ਅਰਬ ਡਾਲਰ ਯਾਨੀ 7.02 ਲੱਖ ਕਰੋੜ ਰੁਪਏ ਰਹਿਣ ਦੀ ਉਮੀਦ ਸੀ। ਇਹ ਮੁਲਾਂਕਣ ਅਸੀਂ ਕੱਚਾ ਤੇਲ 65 ਡਾਲਰ ਪ੍ਰਤੀ ਬੈਰਲ ਅਤੇ 65 ਰੁਪਏ ਪ੍ਰਤੀ ਡਾਲਰ ਦੀ ਕਰੰਸੀ ਵਟਾਂਦਰਾ ਦਰ 'ਤੇ ਤੈਅ ਕੀਤਾ ਸੀ ਪਰ 14 ਅਗਸਤ ਤਕ ਰੁਪਏ ਦੀ ਵਟਾਂਦਰਾ ਦਰ ਦਾ ਔਸਤ 67.6 ਰੁਪਏ ਪ੍ਰਤੀ ਡਾਲਰ ਰਿਹਾ ਹੈ। ਜੇਕਰ ਵਿੱਤੀ ਸਾਲ ਦੀ ਬਚੀ ਮਿਆਦ 'ਚ ਰੁਪਇਆ 70 ਦੇ ਪੱਧਰ 'ਤੇ ਰਹਿੰਦਾ ਹੈ ਤਾਂ ਤੇਲ ਦਰਾਮਦ ਬਿੱਲ 114 ਅਰਬ ਡਾਲਰ 'ਤੇ ਪਹੁੰਚ ਜਾਣ ਦੀ ਸੰਭਾਵਨਾ ਹੈ।

ਪੈਟਰੋਲ-ਡੀਜ਼ਲ ਹੋਣਗੇ ਮਹਿੰਗੇ
ਰੁਪਏ ਦੀ ਕਮਜ਼ੋਰੀ ਨਾਲ ਇਥੇ ਆਇਲ ਐਂਡ ਨੈਚਰੂਲ ਗੈਸ (ਓ. ਐੱਨ. ਜੀ. ਸੀ.) ਵਰਗੇ  ਆਇਲ ਪ੍ਰੋਡਿਊਸਰਜ਼ ਦੇ ਨਾਲ ਹੀ ਐਕਸਪੋਰਟਰਜ਼ ਦੀ ਆਮਦਨ ਵਧੇਗੀ। ਓ. ਐੱਨ. ਜੀ. ਸੀ. ਅਮਰੀਕੀ ਡਾਲਰ ਦੇ ਟਰਮ 'ਚ ਰਿਫਾਈਨਰਸਜ਼ ਨੂੰ ਬਿਲਿੰਗ ਕਰਦੀ ਹੈ। ਹਾਲਾਂਕਿ ਇਸ ਦੇ ਨਤੀਜੇ ਵਜੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲੇਗਾ ਯਾਨੀ ਕਿ ਇਹ ਮਹਿੰਗੇ ਹੋਣਗੇ, ਜਿਸਦਾ ਪੂਰਾ ਅਸਰ ਇਸ ਮਹੀਨੇ ਦੇ ਆਖਿਰ ਤੋਂ ਦੇਖਣ ਨੂੰ ਮਿਲ ਸਕਦਾ ਹੈ। ਭਾਵੇਂ ਆਇਲ ਕੰਪਨੀਆਂ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ ਪਰ ਅਜਿਹਾ ਪਿਛਲੇ ਪਖਵਾੜੇ ਦੌਰਾਨ ਐਵਰੇਜ ਇਨਪੁਟਸ ਨੂੰ ਧਿਆਨ 'ਚ ਰੱਖਦੇ ਹੋਏ ਕੀਤਾ ਜਾਂਦਾ ਹੈ। ਇਸ ਤਰ੍ਹਾਂ  ਅੱਜ ਦਾ ਰੇਟ 1 ਤੋਂ 15 ਅਗਸਤ ਦੇ ਵਿਚ ਕੌਮਾਂਤਰੀ ਆਇਲ ਪ੍ਰਾਈਸ ਅਤੇ ਐਕਸਚੇਂਜ ਰੇਟ 'ਤੇ ਆਧਾਰਿਤ ਹੈ।

ਰੁਪਇਆ 27 ਪੈਸੇ ਟੁੱਟ ਕੇ 70.16 ਰੁਪਏ ਪ੍ਰਤੀ ਡਾਲਰ 'ਤੇ
ਵਿਸ਼ਵ ਪੱਧਰ 'ਤੇ  ਦੁਨੀਆ ਦੀ ਪ੍ਰਮੁਖ ਮੁਦਰਾਵਾਂ ਦੀ ਤੁਲਨਾ ਵਿਚ ਡਾਲਰ ਦੇ ਕਮਜ਼ੋਰ ਰਹਿਣ ਦੇ ਬਾਵਜੂਦ ਅੰਤਰ ਬੈਂਕਿੰਗ ਮੁਦਰਾ ਬਾਜ਼ਾਰ ਵਿਚ ਭਾਰਤੀ ਮੁਦਰਾ ਸਭ ਤੋਂ ਹੇਠਲੇ ਪੱਧਰ 'ਤੇ 70.40 ਪੈਸੇ ਲੁੜਕਨ ਮਗਰੋਂ ਅਖੀਰ ਵਿਚ 27 ਪੈਸੇ ਦੀ ਗਿਰਾਵਟ ਲੈ ਕੇ 70.16 ਰੁਪਏ ਪ੍ਰਤੀ ਡਾਲਰ ਰਹੀ। ਪਿਛਲੇ ਸੈਸ਼ਨ ਵਿਚ ਰੁਪਿਆ 70.09 ਰੁਪਏ ਪ੍ਰਤੀ ਡਾਲਰ ਦੇ ਹੇਠਲੇ ਪੱਧਰ ਤਕ ਉਤਰ ਗਿਆ ਸੀ ਅਤੇ ਅਖੀਰ ਵਿਚ 2 ਪੈਸੇ ਦੀ ਮਜ਼ਬੂਤੀ ਲੈ ਕੇ 69.89 ਰੁਪਏ ਪ੍ਰਤੀ ਡਾਲਰ ਰਿਹਾ ਸੀ।ਦਰਅਸਲ ਤੁਰਕੀ ਦੇ ਮੈਟਲ ਦਰਾਮਦ 'ਤੇ ਡਿਊਟੀ ਨੂੰ ਅਮਰੀਕਾ ਨੇ ਦੁੱਗਣਾ ਕੀਤਾ ਸੀ, ਜਿਸ ਦੇ ਬਾਅਦ ਕਰੰਸੀ ਮਾਰਕੀਟ 'ਚ ਹੜਕੰਪ ਮਚਿਆ ਹੋਇਆ ਹੈ। ਅਮਰੀਕਾ ਦੇ ਇਸ ਕਦਮ ਨਾਲ ਤੁਰਕੀ ਦੀ ਕਰੰਸੀ ਲੀਰਾ 40 ਫੀਸਦੀ ਤੱਕ ਟੁੱਟ ਚੁੱਕੀ ਹੈ। ਇਸ ਦੇ ਇਲਾਵਾ ਰੁਪਇਆ ਅਤੇ ਯੂਰੋ 'ਤੇ ਵੀ ਇਸ ਦਾ ਦਬਾਅ ਦੇਖਣ ਨੂੰ ਮਿਲਿਆ। ਇਸ ਦੇ ਨਾਲ ਹੀ ਡਾਲਰ ਇੰਡੈਕਸ 14 ਮਹੀਨੇ ਦੀ ਉੱਚਾਈ 'ਤੇ ਪਹੁੰਚ ਗਿਆ ਸੀ, ਜਿਸ ਨਾਲ ਰੁਪਏ 'ਤੇ ਦਬਾਅ ਬਣਿਆ ਹੋਇਆ ਹੈ।


Related News