ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਜਾਣੋ ਅੱਜ ਦੇ ਭਾਅ

10/24/2019 11:26:28 AM

ਨਵੀਂ ਦਿੱਲੀ—ਤੇਲ ਕੰਪਨੀਆਂ ਦੀਵਾਲੀ ਦੇ ਹਫਤੇ 'ਚ ਆਪਣੇ ਗਾਹਕਾਂ ਨੂੰ ਤੋਹਫਾ ਦੇ ਰਹੀ ਹੈ। ਇਸ ਤਿਉਹਾਰੀ ਹਫਤੇ 'ਚ ਤੇਲ 'ਚ ਕੀਮਤਾਂ 'ਚ ਗਿਰਾਵਟ ਜਾਰੀ ਹੈ। ਤੇਲ ਦੀ ਕੀਮਤ ਘੱਟ ਹੋਣ ਨਾਲ ਮਹਿੰਗਾਈ 'ਤੇ ਵੀ ਕਾਬੂ ਪਾਇਆ ਜਾ ਸਕਦਾ ਹੈ। ਅੱਜ ਪੂਰੇ ਦੇਸ਼ 'ਚ ਪੈਟਰੋਲ ਅਤੇ ਡੀਜ਼ਲ 5 ਪੈਸੇ ਸਸਤਾ ਹੋ ਗਿਆ ਹੈ। ਕੱਲ ਤੇਲ ਦੇ ਭਾਅ ਸਥਿਰ ਸਨ।
ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ 'ਚ ਕੀ ਭਾਅ ਹਨ?
ਵੀਰਵਾਰ ਭਾਵ ਅੱਜ 24 ਅਕਤੂਬਰ ਨੂੰ ਦਿੱਲੀ 'ਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ। ਦਿੱਲੀ 'ਚ ਅੱਜ ਪੈਟਰੋਲ 5 ਪੈਸੇ ਦੀ ਗਿਰਾਵਟ ਦੇ ਨਾਲ 73.22 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਉੱਧਰ ਡੀਜ਼ਲ 'ਚ ਵੀ 5 ਪੈਸੇ ਦੀ ਗਿਰਾਵਟ ਦੇ ਨਾਲ 66.06 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਉੱਧਰ ਮੁੰਬਈ 'ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਹੋਈ ਹੈ। ਪੈਟਰੋਲ 78.73 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੱਲ ਦੇ ਮੁਕਾਬਲੇ ਅੱਜ ਪੈਟਰੋਲ ਦੀ ਕੀਮਤ 5 ਪੈਸੇ ਘੱਟ ਹੋਈ ਹੈ। ਉੱਧਰ ਡੀਜ਼ਲ 69.24 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਭਾਵ ਡੀਜ਼ਲ 'ਚ ਵੀ ਕੱਲ ਦੇ ਮੁਕਾਬਲੇ 5 ਪੈਸੇ ਦੀ ਗਿਰਾਵਟ ਆਈ ਹੈ।
ਇਸੇ ਤਰ੍ਹਾਂ ਹੀ ਕੋਲਕਾਤਾ 'ਚ ਵੀ ਪੈਟਰੋਲ ਅਤੇ ਡੀਜ਼ਲ ਸਸਤਾ ਹੋ ਗਿਆ ਹੈ। ਪੈਟਰੋਲ ਦੇ ਭਾਅ 'ਚ 5 ਪੈਸੇ ਦੀ ਗਿਰਾਵਟ ਦੇ ਨਾਲ 75.82 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 6 ਪੈਸੇ ਘੱਟ ਕੇ 69.77 ਰੁਪਏ ਪ੍ਰਤੀ ਲੀਟਰ ਹੈ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਹਰ ਦਿਨ ਸਮੀਖਿਆ ਹੁੰਦੀ ਹੈ। ਸਵੇਰੇ 6 ਵਜੇ ਨਵੀਂਆਂ ਕੀਮਤਾਂ ਜਾਰੀ ਕੀਤੀਆਂ ਜਾਂਦੀਆਂ ਹਨ।

Aarti dhillon

This news is Content Editor Aarti dhillon