7 ਦਿਨਾਂ ''ਚ ਪੈਟਰੋਲ 1.82 ਰੁਪਏ ਸਸਤਾ, ਜਾਣੋ ਆਪਣੇ ਸ਼ਹਿਰ ਦੇ ਭਾਅ

05/15/2019 10:11:02 AM

ਨਵੀਂ ਦਿੱਲੀ—ਮਈ ਦੇ ਮਹੀਨੇ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡੀ ਰਾਹਤ ਮਿਲੀ ਹੈ। ਪਹਿਲੇ ਹਫਤੇ ਦੇ ਉਤਾਰ-ਚੜ੍ਹਾਅ ਦੇ ਬਾਅਦ ਦੂਜੇ ਹਫਤੇ 'ਚ ਤਾਂ ਰਾਹਤ ਦੀ ਹੀ ਬਾਰਿਸ਼ ਹੋਈ ਹੈ। 8 ਮਈ ਤੋਂ ਲੈ ਕੇ 15 ਮਈ ਤੱਕ ਪੈਟਰੋਲ ਦੇ ਕੀਮਤ 1.82 ਰੁਪਏ ਤੱਕ ਘਟ ਹੋਈ ਹੈ, ਉੱਧਰ ਡੀਜ਼ਲ ਦੀ ਕੀਮਤ 80 ਪੈਸੇ ਤੱਕ ਘੱਟ ਹੋਈ ਹੈ। ਇਸ ਸਮੇਂ 'ਚ ਬੁੱਧਵਾਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਰਾਹਤ ਜਾਰੀ ਰਹੀ।
ਬੁੱਧਵਾਰ ਨੂੰ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਦੇ ਬਾਅਦ ਅੱਜ ਰਾਜਧਾਨੀ 'ਚ ਪੈਟਰੋਲ 71.18 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 65.18 ਰੁਪਏ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਪੈਟਰੋਲ 76.79 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 69.00 ਰੁਪਏ ਲੀਟਰ ਮਿਲ ਰਿਹਾ ਹੈ। 
ਚੇਨਈ 'ਚ ਪੈਟਰੋਲ 73.88 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 69.61 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 73.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜਦੋਂਕਿ ਡੀਜ਼ਲ 67.71 ਰੁਪਏ ਲੀਟਰ ਵਿਕ ਰਿਹਾ ਹੈ।
ਦੱਸ ਦੇਈਏ ਕਿ 1 ਮਈ ਤੋਂ ਹੁਣ ਤੱਕ ਪੈਟਰੋਲ ਡੀਜ਼ਲ ਦੀ ਕੀਮਤ 'ਚ ਉਤਾਰ-ਚੜ੍ਹਾਅ ਨਜ਼ਰ ਆਇਆ ਹੈ। ਇਸ ਦੇ ਬਾਅਦ 15 ਮਈ ਤੱਕ ਪੈਟਰੋਲ ਜਿਥੇ 1.95 ਪੈਸੇ ਤੱਕ ਸਸਤਾ ਹੋਇਆ ਹੈ। ਉੱਧਰ ਡੀਜ਼ਲ ਦੀ ਕੀਮਤ 85 ਪੈਸੇ ਤੱਕ ਹੋਈ ਹੈ।

Aarti dhillon

This news is Content Editor Aarti dhillon