ਪੈਟਰੋਲ 14 ਤੇ ਡੀਜ਼ਲ 15 ਪੈਸੇ ਸਸਤਾ

01/18/2020 1:20:31 AM

ਨਵੀਂ ਦਿੱਲੀ (ਯੂ. ਐੱਨ. ਆਈ.)-ਦੇਸ਼ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਗਿਰਾਵਟ ਦਰਜ ਕੀਤੀ ਗਈ ਅਤੇ ਪੈਟਰੋਲ ਦੇ ਮੁੱਲ ਅੱਜ 14 ਪੈਸੇ ਅਤੇ ਡੀਜ਼ਲ ਦੇ 16 ਪੈਸੇ ਤੱਕ ਘਟ ਗਏ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਦਿੱਲੀ ’ਚ ਪੈਟਰੋਲ ਦੀ ਕੀਮਤ 14 ਪੈਸੇ ਉਤਰ ਕੇ 75.41 ਰੁਪਏ ਪ੍ਰਤੀ ਲਿਟਰ ਰਹਿ ਗਈ। ਇਹ 3 ਜਨਵਰੀ ਤੋਂ ਬਾਅਦ ਦਾ ਹੇਠਲਾ ਪੱਧਰ ਹੈ। ਡੀਜ਼ਲ ਵੀ 15 ਪੈਸੇ ਸਸਤਾ ਹੋ ਕੇ ਡੇਢ ਹਫਤੇ ਦੇ ਹੇਠਲੇ ਪੱਧਰ 68.77 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ। ਕੋਲਕਾਤਾ ਅਤੇ ਮੁੰਬਈ ’ਚ ਵੀ ਪੈਟਰੋਲ ਦੇ ਮੁੱਲ 14-14 ਪੈਸੇ ਘਟ ਕੇ ਕ੍ਰਮਵਾਰ 78 ਅਤੇ 81 ਰੁਪਏ ਪ੍ਰਤੀ ਲਿਟਰ ’ਤੇ ਆ ਗਏ। ਚੇਨਈ ’ਚ ਇਸ ਦੀ ਕੀਮਤ 13 ਪੈਸੇ ਘਟੀ ਅਤੇ ਇਹ 78.36 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ। ਡੀਜ਼ਲ ਕੋਲਕਾਤਾ ਅਤੇ ਮੁੰਬਈ ’ਚ 16-16 ਪੈਸੇ ਸਸਤਾ ਹੋ ਕੇ ਕ੍ਰਮਵਾਰ 71.13 ਅਤੇ 72.11 ਰੁਪਏ ਪ੍ਰਤੀ ਲਿਟਰ ਰਹਿ ਗਿਆ। ਚੇਨਈ ’ਚ ਇਹ 15 ਪੈਸੇ ਟੁੱਟ ਕੇ 72.68 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ।

Karan Kumar

This news is Content Editor Karan Kumar