ਬਜਟ 2019 : ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ, ਸਰਕਾਰ ਨੇ ਵਧਾਈ ਡਿਊਟੀ

07/05/2019 1:21:10 PM

ਨਵੀਂ ਦਿੱਲੀ— ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 1 ਰੁਪਏ ਪ੍ਰਤੀ ਲਿਟਰ ਵਧਾ ਦਿੱਤੀ ਹੈ, ਨਾਲ ਹੀ ਰੋਡ ਤੇ ਇੰਫਰਾਸਟ੍ਰਕਚਰ ਸੈੱਸ ਵੀ 1 ਰੁਪਏ ਵਧਾ ਦਿੱਤਾ ਹੈ। ਇਸ ਨਾਲ ਪੈਟਰੋਲ-ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ। 

 

 

ਸ਼ਨੀਵਾਰ ਨੂੰ ਪੈਟਰੋਲ ਤੇ ਡੀਜ਼ਲ 2 ਰੁਪਏ ਮਹਿੰਗਾ ਮਿਲੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਕਤੂਬਰ 'ਚ ਪੈਟਰੋਲ ਤੇ ਡੀਜ਼ਲ ਕੀਮਤਾਂ ਰਿਕਾਰਡ ਉਚਾਈ 'ਤੇ ਪਹੁੰਚਣ ਮਗਰੋਂ ਸਰਕਾਰ ਨੇ ਐਕਸਾਈਜ਼ ਡਿਊਟੀ 'ਚ 1.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਸੀ। ਹੁਣ ਕੌਮਾਂਤਰੀ ਬਾਜ਼ਾਰਾਂ 'ਚ ਕੱਚੇ ਤੇਲ ਦੀ ਕੀਮਤ ਘੱਟ ਹੋਣ ਨਾਲ ਭਾਰਤ 'ਚ ਵੀ ਪੈਟਰੋਲ-ਡੀਜ਼ਲ ਕੀਮਤਾਂ ਤਕਰੀਬਨ 70-72 ਰੁਪਏ ਪ੍ਰਤੀ ਲਿਟਰ ਵਿਚਕਾਰ ਹਨ। ਇਸ ਲਈ ਸਰਕਾਰ ਨੇ ਰੈਵੇਨਿਊ ਵਧਾਉਣ ਲਈ ਇਨ੍ਹਾਂ 'ਤੇ ਡਿਊਟੀ ਵਧਾ ਦਿੱਤੀ ਹੈ।

ਜਲੰਧਰ 'ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 70.39 ਰੁਪਏ ਪ੍ਰਤੀ ਲਿਟਰ, ਜਦੋਂ ਕਿ ਡੀਜ਼ਲ ਦੀ ਕੀਮਤ 63.24 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਸ਼ਨੀਵਾਰ ਨੂੰ ਇਨ੍ਹਾਂ ਦੀ ਕੀਮਤ 2 ਰੁਪਏ ਵਧ ਜਾਵੇਗੀ। ਉੱਥੇ ਹੀ, ਜੇਕਰ ਤੇਲ ਮਾਰਕੀਟਿੰਗ ਕੰਪਨੀਆਂ ਵੀ ਕੁਝ ਪੈਸੇ ਕੀਮਤ ਵਧਾਉਂਦੀਆਂ ਹਨ ਜਾਂ ਘਟਾਉਂਦੀਆਂ ਹਨ ਤਾਂ ਇਨ੍ਹਾਂ ਦੀ ਕੀਮਤ 'ਚ ਫਰਕ ਦੇਖਣ ਨੂੰ ਮਿਲੇਗਾ।